24.9 C
Patiāla
Thursday, September 12, 2024

ਕਾਰ ਸਵਾਰ ਦੀ ਸੈਂਫਲਪੁਰ ਦੀ ਨਦੀ ਵਿੱਚ ਡੁੱਬਣ ਕਾਰਨ ਮੌਤ – Punjabi Tribune

Must read


ਜਗਮੋਹਨ ਸਿੰਘ

ਰੂਪਨਗਰ, 4 ਸਤੰਬਰ

Car drowned in river: ਮੰਗਲਵਾਰ ਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਨੇੜਲੇ ਪਿੰਡ ਸੈਂਫਲਪੁਰ ਦੀ ਬਰਸਾਤੀ ਨਦੀ ਦੇ ਪਾਣੀ ਵਿੱਚ ਡੁੱਬਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਿਕ ਸਰੂਪ ਸਿੰਘ (45) ਪੁੱਤਰ ਅਜੈਬ ਸਿੰਘ ਵਾਸੀ ਲਖਮੀਪੁਰ ਬੀਤੀ ਸ਼ਾਮ ਆਪਣੀ ਸਵਿੱਫਟ ਕਾਰ ’ਤੇ ਸਵਾਰ ਹੋ ਕੇ ਸੈਂਫਲਪੁਰ ਪਿੰਡ ਤੋਂ ਲਖਮੀਪੁਰ ਵੱਲ ਜਾ ਰਿਹਾ ਸੀ।

ਜਦੋਂ ਉਹ ਸੈਂਫਲਪੁਰ ਦੀ ਨਦੀ ’ਤੇ ਬਣਿਆ ਕਾਜ਼ਵੇਅ ਪਾਰ ਕਰਨ ਲੱਗਿਆ ਤਾਂ ਨਦੀ ਵਿੱਚ ਅਚਾਨਕ ਆਏ ਬਰਸਾਤੀ ਪਾਣੀ ਕਾਰਨ ਉਹ ਕਾਰ ਸਮੇਤ ਪਾਣੀ ਵਿੱਚ ਰੁੜ੍ਹ ਗਿਆ ਤੇ ਨਦੀ ਦੇ ਪਾਣੀ ਵਿੱਚ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ।

ਪਿੰਡ ਵਾਸੀਆਂ ਵੱਲੋਂ ਇਸ ਦੀ ਸੂਚਨਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲੀਸ ਨੂੰ ਦਿੱਤੇ ਜਾਣ ਉਪਰੰਤ ਐਸਡੀਐਮ ਰੂਪਨਗਰ ਨਵਦੀਪ ਕੁਮਾਰ ਅਤੇ ਚੌਕੀ ਇੰਚਾਰਜ ਪੁਰਖਾਲੀ ਸੋਹਣ ਸਿੰਘ ਨੇ ਮੌਕੇ ’ਤੇ ਪੁੱਜ ਕੇ ਬਚਾਅ ਕਾਰਜ ਸ਼ੁਰੂ ਕਰਵਾਏ। ਰਾਤ ਕਰੀਬ ਪੌਣੇ ਤਿੰਨ ਵਜੇ ਕਾਰ ਨਦੀ ਦੇ ਪਾਣੀ ਵਿੱਚੋਂ ਬਰਾਮਦ ਕੀਤੀ ਗਈ, ਪਰ ਉਦੋਂ ਤੱਕ ਕਾਰ ਚਾਲਕ ਦੀ ਮੌਤ ਹੋ ਚੁੱਕੀ ਸੀ।

ਫੋਟੋ ਕੈਪਸ਼ਨ:- ਐਸਡੀਐਮ ਰੂਪਨਗਰ ਨਵਦੀਪ ਕੁਮਾਰ ਅਤੇ ਚੌਕੀ ਇੰਚਾਰਜ ਸੋਹਣ ਸਿੰਘ ਬਚਾਅ ਕਾਰਜਾਂ ਦੀ ਅਗਵਾਈ ਕਰਦੇ ਹੋਏ।



News Source link

- Advertisement -

More articles

- Advertisement -

Latest article