ਸ੍ਰੀਨਗਰ, 3 ਸਤੰਬਰ
ਕਸ਼ਮੀਰ ਵਿੱਚ ਵਿਧਾਨ ਸਭਾ ਚੋਣਾਂ ਲਈ ਮੰਗਲਵਾਰ ਨੂੰ 14 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਵਾਏ ਹਨ ਜਿਸ ਨਾਮਜ਼ਦਗੀਆਂ ਦੀ ਕੁੱਲ ਗਿਣਤੀ ਵਧ ਕੇ 26 ਹੋ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਦੂਜੇ ਪੜਾਅ ਤਹਿਤ ਕੁੱਲ 26 ਹਲਕਿਆਂ ’ਚ ਵੋਟਾਂ 25 ਸਤੰਬਰ ਨੂੰ ਪੈਣੀਆਂ ਹਨ। ਇਨ੍ਹਾਂ ਵਿੱਚੋਂ 15 ਹਲਕੇ ਵਾਦੀ ਜਿਸ ਵਿੱਚ ਸ੍ਰੀਨਗਰ, ਗਾਂਦਰਬਲ ਅਤੇ ਬਡਗਾਮ ਜ਼ਿਲ੍ਹੇ ਸ਼ਾਮਲ ਹਨ, ਵਿੱਚ ਪੈਂਦੇ ਹਨ। -ਪੀਟੀਆਈ