27.2 C
Patiāla
Thursday, September 12, 2024

ਸ਼ਿਵਾਜੀ ਦਾ ਬੁੱਤ ਢਹਿਣ ਦੇ ਮਾਮਲੇ ’ਚ ਬੁੱਤਘਾੜੇ ਜੈਦੀਪ ਆਪਟੇ ਖ਼ਿਲਾਫ਼ ਲੁਕ ਆਊਟ ਸਰਕੁਲਰ ਜਾਰੀ

Must read


ਮੁੰਬਈ, 3 ਸਤੰਬਰ

ਮਹਾਰਾਸ਼ਟਰ ਦੇ ਸਿੰਧੂਰਗੜ੍ਹ ਜ਼ਿਲ੍ਹੇ ਦੀ ਪੁਲੀਸ ਨੇ ਰਾਜਗੜ੍ਹ ਕਿਲੇੇ ’ਚ ਛਤਰਪਤੀ ਸ਼ਿਵਾਜੀ ਮਹਾਰਾਜ ਦਾ ਬੁੱਤ ਢਹਿਣ ਦੇ ਮਾਮਲੇ ’ਚ ਠੇਕੇਦਾਰ ਜੈਦੀਪ ਆਪਟੇ ਖ਼ਿਲਾਫ਼ ਲੁਕ ਆਊਟ ਸਰਕੁਲਰ (ਐੱਲਓਸੀ) ਜਾਰੀ ਕੀਤਾ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਠਾਣੇ ਅਧਾਰਿਤ ਬੁੱਤਸਾਜ਼ ਜੈਦੀਪ ਆਪਟੇ ਨੇ ਬੁੱਤ ਬਣਾਉਣ ਦਾ ਠੇਕਾ ਲਿਆ ਸੀ। ਸ਼ਿਵਾਜੀ ਦਾ ਬੁੱਤ 26 ਅਗਸਤ ਨੂੰ ਢਹਿ ਗਿਆ ਸੀ, ਜਿਸ ਸਬੰਧੀ ਮਲਵਾਨ ਥਾਣੇ ’ਚ ਆਪਟੇ ਤੇ ਬੁੱਤ ਦੇ ਢਾਂਚੇ ਸਬੰਧੀ ਸਲਾਹਕਾਰ ਚੇਤਨ ਪਾਟਿਲ ਖ਼ਿਲਾਫ਼ ਅਣਗਹਿਲੀ ਤੇ ਹੋਰ ਦੋਸ਼ਾਂ ਹੇਠ ਕੇਸ ਦਰਜ ਕੀਤਾ ਗਿਆ ਸੀ। ਪਾਟਿਲ ਨੂੰ ਕੋਹਲਾਪੁਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜਦਕਿ ਮਲਵਾਨ ਪੁਲੀਸ ਨੇ ਹੁਣ ਆਪਟੇ ਖਿਲਾਫ਼ ਐੱਲਓਸੀ ਜਾਰੀ ਕੀਤਾ ਹੈ। -ਪੀਟੀਆਈ

 

 

 



News Source link

- Advertisement -

More articles

- Advertisement -

Latest article