ਨਵੀਂ ਦਿੱਲੀ, 3 ਸਤੰਬਰਰੱਖਿਆ ਮੰਤਰਾਲੇ ਨੇ ਫੌਜ ਦੀ ਟੈਂਕ ਫਲੀਟ ਅਤੇ ਹਵਾਈ ਰੱਖਿਆ ਫਾਇਰ ਕੰਟਰੋਲ ਰਡਾਰਾਂ ਦੀ ਨਵੀਨੀਕਰਨ ਲਈ ਭਵਿੱਖ ਲਈ ਤਿਆਰ ਲੜਾਕੂ ਵਾਹਨਾਂ (ਐੱਫਆਰਸੀਵੀ) ਦੀ ਖ਼ਰੀਦ ਸਣੇ ਹੋਰ ਪ੍ਰਸਤਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੰਤਰਾਲੇ ਨੇ ਇੱਕ ਬਿਆਨ ’ਚ ਕਿਹਾ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਹੇਠ ਰੱਖਿਆ ਪ੍ਰਾਪਤੀ ਕੌਂਸਲ (ਡੀਏਸੀ) ਲੋੜ ਦੀ ਮਨਜ਼ੂਰੀ ਮੁਤਾਬਕ (ਏਓਐੱਨ) 1,44,716 ਕਰੋੜ ਰੁਪਏ ਦੀਆਂ 10 ਤਜ਼ਵੀਜ਼ਾਂ ਨੂੰ ਹਰੀ ਝੰਡੀ ਦਿੱਤੀ ਹੈ। ਬਿਆਨ ਮੁਤਾਬਕ ਡੀਏਸੀ ਵੱਲੋਂ ਡੋਰਨੀਅਰ-228 ਹਵਾਈ ਜਹਾਜ਼ਾਂ, ਉੱਚ ਸੰਚਾਲਨ ਵਿਸ਼ੇਸ਼ਤਾਵਾਂ ਵਾਲੇ ਅਗਲੀ ਪੀੜ੍ਹੀ ਦੇ ਗਸ਼ਤੀ ਬੇੜੇ ਤੇ ਹਵਾਈ ਰੱਖਿਆ ਫਾਇਰ ਕੰਟਰੋਲ ਪ੍ਰਣਾਲੀ ਦੀ ਖ਼ਰੀਦ ਤੋਂ ਇਲਾਵਾ ਅਤੇ ਫਾਰਵਰਡ ਰਿਪੇਰਟ ਟੀਮ (ਟਰੈਕਡ) ਦੇ ਪ੍ਰਸਤਾਵ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। -ਪੀਟੀਆਈ