ਨਵੀਂ ਦਿੱਲੀ, 6 ਅਗਸਤ
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ‘ਐਕਸ’ ’ਤੇ ਕਿਹਾ, ‘‘ਇੱਕ ਦਿਨ ਵਿੱਚ ਵਿਸ਼ਵ ਦੀਆਂ ਤਿੰਨ ਸਿਖਰਲੀਆਂ ਪਹਿਲਵਾਨਾਂ ਨੂੰ ਹਰਾਉਣ ਮਗਰੋਂ ਅੱਜ ਵਿਨੇਸ਼ ਦੇ ਨਾਲ ਪੂਰਾ ਦੇਸ਼ ਭਾਵੁਕ ਹੈ। ਜਿਨ੍ਹਾਂ ਲੋਕਾਂ ਨੇ ਵਿਨੇਸ਼ ਤੇ ਉਸ ਦੀਆਂ ਦੋਸਤਾਂ ਦੇ ਸੰਘਰਸ਼ ਨੂੰ ਝੁਠਲਾਇਆ, ਉਨ੍ਹਾਂ ਦੀ ਨੀਅਤ ਅਤੇ ਕਾਬਲੀਅਤ ਉੱਤੇ ਸਵਾਲ ਖੜ੍ਹੇ ਕੀਤੇ, ਉਨ੍ਹਾਂ ਸਾਰਿਆਂ ਨੂੰ ਜਵਾਬ ਮਿਲ ਚੁੱਕਾ ਹੈ। ਅੱਜ ਭਾਰਤ ਦੀ ਬਹਾਦਰ ਧੀ ਅੱਗੇ ਸੱਤਾ ਦਾ ਉਹ ਪੂਰਾ ਤੰਤਰ ਢਹਿ ਗਿਆ ਹੈ ਜਿਸ ਨੇ ਉਸ ਨੂੰ ਖੂਨ ਦੇ ਹੰਝੂ ਰੁਆਇਆ ਸੀ। ਚੈਂਪੀਅਨਜ਼ ਦੀ ਇਹੀ ਪਛਾਣ ਹੈ, ਉਹ ਆਪਣਾ ਜਵਾਬ ਮੈਦਾਨ ਵਿੱਚ ਦਿੰਦੇ ਹਨ। ਵਿਨੇਸ਼ ਨੂੰ ਬਹੁਤ ਸ਼ੁਭਕਾਮਨਾਵਾਂ। ਪੈਰਿਸ ਵਿੱਚ ਤੁਹਾਡੀ ਸਫਲਤਾ ਦੀ ਗੂੰਜ ਦਿੱਲੀ ਵਿੱਚ ਸਾਫ਼ ਸੁਣਾਈ ਦੇ ਰਹੀ ਹੈ।’’ -ਪੀਟੀਆਈ