ਪੈਰਿਸ, 6 ਅਗਸਤ
ਭਾਰਤੀ ਪੁਰਸ਼ ਹਾਕੀ ਟੀਮ ਓਲੰਪਿਕ ਖੇਡਾਂ ਦੇ ਸੈਮੀ ਫਾਈਨਲ ਵਿੱਚ ਅੱਜ ਵਿਸ਼ਵ ਚੈਂਪੀਅਨ ਜਰਮਨੀ ਤੋਂ 2-3 ਨਾਲ ਹਾਰ ਗਈ। ਭਾਰਤੀ ਟੀਮ ਹੁਣ ਕਾਂਸੀ ਦੇ ਤਗ਼ਮੇ ਲਈ 8 ਅਗਸਤ ਨੂੰ ਸਪੇਨ ਖ਼ਿਲਾਫ਼ ਖੇਡੇਗੀ। ਭਾਰਤ ਲਈ ਹਰਮਨਪ੍ਰੀਤ ਸਿੰਘ ਨੇ 7ਵੇਂ ਅਤੇ ਸੁਖਜੀਤ ਸਿੰਘ ਨੇ 36ਵੇਂ ਮਿੰਟ ਵਿੱਚ ਗੋਲ ਕੀਤੇ। ਜਦੋਂਕਿ ਜਰਮਨੀ ਦੇ ਪੀ ਗੁੰਜ਼ਾਲੋ ਨੇ 18ਵੇਂ, ਆਰ ਕ੍ਰਿਸਟੋਫਰ ਨੇ 27ਵੇਂ ਅਤੇ ਐੱਮ. ਮਾਰਕੋ ਨੇ 54ਵੇਂ ਮਿੰਟ ਵਿੱਚ ਗੋਲ ਦਾਗ਼ੇ। ਨੈਦਰਲੈਂਡਜ਼ ਨੇ ਇੱਕ ਹੋਰ ਸੈਮੀ ਫਾਈਨਲ ਸਪੇਨ ਨੂੰ 4-0 ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ ਹੈ।