ਪਾਲਘਰ, 6 ਅਗਸਤ
ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਦਹਾਨੂ ਖੇਤਰ ਦੇ ਦਸ ਆਸ਼ਰਮ ਸਕੂਲਾਂ ਵਿੱਚ ਕਥਿਤ ਜ਼ਹਿਰੀਲਾ ਖਾਣਾ ਕਾਰਨ ਲਗਪਗ 50 ਵਿਦਿਆਰਥੀ ਬਿਮਾਰ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਆਸ਼ਰਮ ਸਕੂਲ ਆਦਿਵਾਸੀ ਵਿਦਿਆਰਥੀਆਂ ਦੇ ਰਿਹਾਇਸ਼ੀ ਸਕੂਲ ਹਨ। ਪਾਲਘਰ ਰੈਂਜ਼ੀਡੈਂਟ ਡਿਪਟੀ ਕੁਲੈਕਟਰ ਸੁਭਾਸ਼ ਬਾਗੜੇ ਨੇ ਕਿਹਾ, ‘‘ਏਕੀਕ੍ਰਿਤ ਆਦਿਵਾਸੀ ਵਿਕਾਸ ਪ੍ਰਾਜੈਕਟ (ਆਈਟੀਡੀਪੀ) ਦੇ ਦਹਾਨੂ ਪ੍ਰਾਜੈਕਟ ਤਹਿਤ ਚੱਲ ਰਹੇ ਵੱਖ-ਵੱਖ ਆਸ਼ਰਮ ਸਕੂਲਾਂ ਦੇ 50 ਤੋਂ ਵੱਧ ਵਿਦਿਆਰਥੀਆਂ ਨੂੰ ਜੀਅ ਕੱਚਾ ਹੋਣ, ਉਲਟੀਆਂ ਅਤੇ ਚੱਕਰ ਆਉਣ ਦੀਆਂ ਸ਼ਿਕਾਇਤਾਂ ਮਗਰੋਂ ਜ਼ਿਲ੍ਹੇ ਦੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।’’ -ਪੀਟੀਆਈ