34.1 C
Patiāla
Sunday, July 21, 2024

ਸਪੈਕਟ੍ਰਮ ਦੀ ਨਿਲਾਮੀ ਅੱਜ, ਜੀਓ ਦੇ ਸਕਦੀ ਹੈ ਸਭ ਤੋਂ ਵੱਧ ਬੋਲੀ

Must read

ਸਪੈਕਟ੍ਰਮ ਦੀ ਨਿਲਾਮੀ ਅੱਜ, ਜੀਓ ਦੇ ਸਕਦੀ ਹੈ ਸਭ ਤੋਂ ਵੱਧ ਬੋਲੀ


ਨਵੀਂ ਦਿੱਲੀ, 25 ਜੂਨ

ਅੱਠ ਬੈਂਡਾਂ ਵਿਚ 96,000 ਕਰੋੜ ਰੁਪਏ ਤੋਂ ਵੱਧ ਦੇ ਸਪੈਕਟ੍ਰਮ ਦੀ ਨਿਲਾਮੀ ਅੱਜ ਹੋ ਰਹੀ ਹੈ। ਦੂਰਸੰਚਾਰ ਅਪਰੇਟਰ ਰਿਲਾਇੰਸ ਜੀਓ, ਭਾਰਤੀ ਏਅਰਟੈੱਲ ਅਤੇ ਵੋਡਾਫੋਨ ਆਈਡੀਆ 5ਜੀ ਮੋਬਾਈਲ ਸੇਵਾਵਾਂ ਲਈ ਇਨ੍ਹਾਂ ਮਹੱਤਵਪੂਰਨ ਰੇਡੀਓ ਤਰੰਗਾਂ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਿਛਲੀ ਸਪੈਕਟ੍ਰਮ ਨਿਲਾਮੀ ਅਗਸਤ 2022 ਵਿੱਚ ਹੋਈ ਸੀ, ਜਿਸ ਵਿੱਚ ਪਹਿਲੀ ਵਾਰ 5ਜੀ ਸੇਵਾਵਾਂ ਲਈ ਰੇਡੀਓ ਤਰੰਗਾਂ ਸ਼ਾਮਲ ਸਨ। ਸਰਕਾਰ ਲਗਪਗ 96,317 ਕਰੋੜ ਰੁਪਏ ਦੀ ਮੂਲ ਕੀਮਤ ’ਤੇ ਮੋਬਾਈਲ ਫੋਨ ਸੇਵਾਵਾਂ ਲਈ ਅੱਠ ਸਪੈਕਟ੍ਰਮ ਬੈਂਡਾਂ ਦੀ ਨਿਲਾਮੀ ਕਰੇਗੀ। ਰਿਲਾਇੰਸ ਜੀਓ ਨੇ ਸਪੈਕਟ੍ਰਮ ਨਿਲਾਮੀ ਲਈ ਸਭ ਤੋਂ ਵੱਧ 3000 ਕਰੋੜ ਰੁਪਏ ਜਮ੍ਹਾਂ ਕਰਵਾਏ ਹਨ। ਇਸ ਆਧਾਰ ‘ਤੇ ਕੰਪਨੀ ਵੱਧ ਤੋਂ ਵੱਧ ਰੇਡੀਓ ਤਰੰਗਾਂ ਲਈ ਬੋਲੀ ਲਗਾ ਸਕਦੀ ਹੈ। ਦੂਰਸੰਚਾਰ ਵਿਭਾਗ ਅਨੁਸਾਰ ਭਾਰਤੀ ਏਅਰਟੈੱਲ ਨੇ 1,050 ਕਰੋੜ ਰੁਪਏ ਅਤੇ ਵੋਡਾਫੋਨ ਆਈਡੀਆ ਨੇ 300 ਕਰੋੜ ਰੁਪਏ ਬਿਆਨੇ ਵਜੋਂ ਜਮ੍ਹਾਂ ਕਰਵਾਏ ਹਨ।News Source link

- Advertisement -

More articles

- Advertisement -

Latest article