32.9 C
Patiāla
Sunday, July 21, 2024

ਲੋਕਾਂ ਤੇ ਵਕੀਲਾਂ ਨੂੰ ਵਿਸ਼ੇਸ਼ ਲੋਕ ਅਦਾਲਤ ਦਾ ਲਾਹਾ ਚਾਹੀਦੈ: ਚੰਦਰਚੂੜ

Must read

ਲੋਕਾਂ ਤੇ ਵਕੀਲਾਂ ਨੂੰ ਵਿਸ਼ੇਸ਼ ਲੋਕ ਅਦਾਲਤ ਦਾ ਲਾਹਾ ਚਾਹੀਦੈ: ਚੰਦਰਚੂੜ


ਨਵੀਂ ਦਿੱਲੀ, 25 ਜੂਨ

ਭਾਰਤ ਦੇ ਚੀਫ਼ ਜਸਟਿਸ (ਸੀਜੇਆਈ) ਡੀ.ਵਾਈ. ਚੰਦਰਚੂੜ ਨੇ ਕੇਸਾਂ ਦੇ ਵੱਡੇ ਬੈਕਲਾਗ ਨੂੰ ਉਭਾਰਦਿਆਂ ਅੱਜ ਪਟੀਸ਼ਨਰਾਂ ਤੇ ਵਕੀਲਾਂ ਨੂੰ ਬਕਾਇਆ ਕੇਸਾਂ ਦੇ ਦੋਸਤਾਨਾ ਢੰਗ ਨਾਲ ਹੱਲ ਲਈ 29 ਜੁਲਾਈ ਤੋਂ 3 ਅਗਸਤ ਤੱਕ ਲੱਗਣ ਵਾਲੀ ਵਿਸ਼ੇਸ਼ ਲੋਕ ਅਦਾਲਤ ’ਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਵਿਸ਼ੇਸ਼ ਲੋਕ ਅਦਾਲਤ ਸੁਪਰੀਮ ਕੋਰਟ ਦੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਦੇ ਸਬੰਧ ’ਚ ਲਾਈ ਜਾ ਰਹੀ ਹੈ। ਸੀਜੇਆਈ ਚੰਦਰਚੂੜ ਨੇ ਇੱਕ ਵੀਡੀਓ ਸੁਨੇਹੇ ’ਚ ਕਿਹਾ, ‘‘ਸਾਰੇ ਜੱਜ ਵੱਡੀ ਗਿਣਤੀ ਬਕਾਇਆ ਕੇਸਾਂ ਨੂੰ ਲੈ ਕੇ ਫਿਕਰਮੰਦ ਹਨ। ਮੈਂ ਆਪਣੇ ਸਾਥੀਆਂ ਤੇ ਸੁਪਰੀਮ ਕੋਰਟ ਦੇ ਸਟਾਫ ਦੇ ਆਧਾਰ ’ਤੇ ਸਾਰੇ ਨਾਗਰਿਕਾਂ ਜਿਨ੍ਹਾਂ ਦੇ ਕੇਸ ਅਦਾਲਤ ’ਚ ਬਕਾਇਆ ਹਨ ਅਤੇ ਵਕੀਲਾਂ ਨੂੰ ਇਸ ਮੌਕੇ ਦਾ ਲਾਹਾ ਲੈਣ ਦੀ ਅਪੀਲ ਕਰਦਾ ਹਾਂ।’’ -ਪੀਟੀਆਈ

 News Source link

- Advertisement -

More articles

- Advertisement -

Latest article