32.9 C
Patiāla
Sunday, July 21, 2024

ਜ਼ਿੰਬਾਬਵੇ ਦੌਰੇ ਲਈ ਪਰਾਗ, ਅਭਿਸ਼ੇਕ ਅਤੇ ਰੈੱਡੀ ਪਹਿਲੀ ਵਾਰ ਟੀਮ ’ਚ ਸ਼ਾਮਲ

Must read

ਜ਼ਿੰਬਾਬਵੇ ਦੌਰੇ ਲਈ ਪਰਾਗ, ਅਭਿਸ਼ੇਕ ਅਤੇ ਰੈੱਡੀ ਪਹਿਲੀ ਵਾਰ ਟੀਮ ’ਚ ਸ਼ਾਮਲ


ਨਵੀਂ ਦਿੱਲੀ:

ਆਈਪੀਐੱਲ ਵਿੱਚ ਚੰਗੇ ਪ੍ਰਦਰਸ਼ਨ ਸਦਕਾ ਰਿਆਨ ਪਰਾਗ, ਅਭਿਸ਼ੇਕ ਸ਼ਰਮਾ ਅਤੇ ਨੀਤਿਸ਼ ਰੈੱਡੀ ਨੂੰ ਜ਼ਿੰਬਾਬਵੇ ਦੌਰੇ ਲਈ ਪਹਿਲੀ ਵਾਰ ਭਾਰਤੀ ਕ੍ਰਿਕਟ ਟੀਮ ਵਿੱਚ ਜਗ੍ਹਾ ਮਿਲੀ ਹੈ, ਜਦਕਿ ਸ਼ੁਭਮਨ ਗਿੱਲ ਟੀਮ ਦਾ ਕਪਤਾਨ ਹੋਵੇਗਾ। ਵੈਸਟ ਇੰਡੀਜ਼ ਅਤੇ ਅਮਰੀਕਾ ਵਿੱਚ ਟੀ20 ਵਿਸ਼ਵ ਕੱਪ ਖੇਡ ਰਹੇ ਸੀਨੀਅਰ ਖਿਡਾਰੀਆਂ ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਹਾਰਦਿਕ ਪਾਂਡਿਆ, ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ ਅਤੇ ਜਸਪ੍ਰੀਤ ਬੁਮਰਾਹ ਨੂੰ ਆਰਾਮ ਦਿੱਤਾ ਗਿਆ ਹੈ। ਜ਼ਿੰਬਾਬਵੇ ਦੌਰਾ ਛੇ ਜਲਾਈ ਤੋਂ ਸ਼ੁਰੂ ਹੋਵੇਗਾ, ਜਿਸ ਵਿੱਚ ਪੰਜ ਟੀ20 ਮੈਚ ਖੇਡੇ ਜਾਣਗੇ। ਪਰਾਗ, ਅਭਿਸ਼ੇਕ ਅਤੇ ਰੈੱਡੀ ਤੋਂ ਇਲਾਵਾ ਤੁਸ਼ਾਰ ਦੇਸ਼ਪਾਂਡੇ, ਹਰਸ਼ਿਤ ਰਾਣਾ, ਆਵੇਸ਼ ਖ਼ਾਨ ਅਤੇ ਰਿੰਕੂ ਸਿੰਘ ਨੂੰ ਵੀ ਆਈਪੀਐੱਲ ਵਿੱਚ ਚੰਗੇ ਪ੍ਰਦਰਸ਼ਨ ਕਾਰਨ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਟੀ20 ਵਿਸ਼ਵ ਕੱਪ ਵਿੱਚ ਸ਼ਾਮਲ ਸੰਜੂ ਸੈਮਸਨ ਅਤੇ ਯਸ਼ਸਵੀ ਜੈਸਵਾਲ ਨੂੰ ਵੀ 15 ਮੈਂਬਰੀ ਟੀਮ ਵਿੱਚ ਜਗ੍ਹਾ ਮਿਲੀ ਹੈ। ਭਾਰਤੀ ਟੀਮ ਵਿੱਚ ਕਪਤਾਨ ਵਜੋਂ ਸ਼ੁਭਮਨ ਗਿੱਲ, ਯਸ਼ਸਵੀ ਜੈਸਵਾਲ, ਰਿਤੂਰਾਜ ਗਾਇਕਵਾੜ, ਅਭਿਸ਼ੇਕ ਵਰਮਾ, ਰਿੰਕੂ ਸਿੰਘ, ਸੰਜੂ ਸੈਮਸਨ, ਧਰੁਵ ਜੁਰੇਲ, ਨੀਤਿਸ਼ ਰੈੱਡੀ, ਰਿਆਨ ਪਰਾਗ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਆਵੇਸ਼ ਖ਼ਾਨ, ਖਲੀਲ ਅਹਿਮਦ, ਮੁਕੇਸ਼ ਕੁਮਾਰ ਅਤੇ ਤੁਸ਼ਾਰ ਦੇਸ਼ਪਾਂਡੇ ਸ਼ਾਮਲ ਹਨ। -ਪੀਟੀਆਈNews Source link

- Advertisement -

More articles

- Advertisement -

Latest article