27.6 C
Patiāla
Tuesday, July 23, 2024

ਸੋਨਾਕਸ਼ੀ ਸਿਨਹਾ ਤੇ ਜ਼ਹੀਰ ਇਕਬਾਲ ਵਿਆਹ ਦੇ ਬੰਧਨ ’ਚ ਬੱਝੇ

Must read

ਸੋਨਾਕਸ਼ੀ ਸਿਨਹਾ ਤੇ ਜ਼ਹੀਰ ਇਕਬਾਲ ਵਿਆਹ ਦੇ ਬੰਧਨ ’ਚ ਬੱਝੇ


ਮੁੰਬਈ, 23 ਜੂਨ

ਵਿਆਹ ਦੇ ਬੰਧਨ ’ਚ ਬੱਝੇ ਅਦਾਕਾਰਾ ਸੋਨਾਕਸ਼ੀ ਸਿਨਹਾ ਅਤੇ ਅਦਾਕਾਰ ਜ਼ਹੀਰ ਇਕਬਾਲ ਨੇ ਅੱਜ ਇੱਥੇ ਪਰਿਵਾਰ ਅਤੇ ਖਾਸ ਦੋਸਤਾਂ ਦੀ ਮੌਜੂਦਗੀ ਵਿੱਚ ਇੱਕ ਨਿੱਜੀ ਸਮਾਰੋਹ ਦੌਰਾਨ ਕਿਹਾ, ‘‘ਅਸੀਂ ਹੁਣ ਪਤੀ ਅਤੇ ਪਤਨੀ ਹਾਂ।’’ ਸੋਨਾਕਸ਼ੀ (37) ਅਤੇ ਜ਼ਹੀਰ (35) ਨੇ ਇੰਸਟਾਗ੍ਰਾਮ ’ਤੇ ਇੱਕ ਸਾਂਝੀ ਪੋਸਟ ਵਿੱਚ ਆਪਣੇ ਨਿਕਾਹ ਦੀ ਖ਼ਬਰ ਸਾਂਝੀ ਕੀਤੀ। ਸੋਨਾਕਸ਼ੀ ਨੇ ਕਰੀਮ ਰੰਗ ਦੀ ਸਾੜੀ ਅਤੇ ਜ਼ਹੀਰ ਨੇ ਕਰੀਮ ਕੁੜਤਾ-ਪਜਾਮਾ ਪਹਿਨਿਆ ਹੋਇਆ ਸੀ। ਜੋੜੇ ਨੇ ਵਿਆਹ ਮਗਰੋਂ ਵੋਰੇਲੀ ਵਿੱਚ ਇੱਕ ਰੈਸਤਰਾਂ ’ਚ ਦੋਸਤਾਂ ਲਈ ਦਾਅਵਤ ਰੱਖੀ। ਇਸ ਦਾਅਵਤ ਦੌਰਾਨ ਸੋਨਾਕਸ਼ੀ ਲਾਲ ਸਾੜੀ ਵਿੱਚ ਨਜ਼ਰ ਆਈ।

ਇਸ ਮੌਕੇ ਸੋਨਾਕਸ਼ੀ ਨਾਲ ‘ਹੀਰਾਮੰਡੀ’ ਵਿੱਚ ਸਹਿ-ਅਦਾਕਾਰਾ ਅਦਿੱਤੀ ਰਾਓ ਹੈਦਰੀ ਆਪਣੇ ਮੰਗੇਤਰ ਨਾਲ, ਅਦਾਕਾਰ ਸਿਧਾਰਥ ਅਤੇ ਸਹਿ-ਅਦਾਕਾਰਾ ਹੁਮਾ ਕੁਰੈਸ਼ੀ ਸਣੇ ਕਈ ਹੋਰ ਫਿਲਮੀ ਹਸਤੀਆਂ ਨੇ ਹਾਜ਼ਰੀ ਲਗਵਾਈ। -ਪੀਟੀਆਈNews Source link

- Advertisement -

More articles

- Advertisement -

Latest article