37.9 C
Patiāla
Wednesday, June 19, 2024

ਕਾਂਗਰਸ ਤੇ ‘ਆਪ’ ਅੰਦਰੋਂ ਇੱਕ-ਮਿੱਕ: ਸ਼ਰਮਾ

Must read


ਸੰਜੀਵ ਬੱਬੀ

ਚਮਕੌਰ ਸਾਹਿਬ, 22 ਮਈ

ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ. ਸੁਭਾਸ਼ ਸ਼ਰਮਾ ਨੇ ਇੱਥੇ ਜਗਦੀਪ ਪੈਲੇਸ ਵਿੱਚ ਚੋਣ ਪ੍ਰਚਾਰ ਦੌਰਾਨ ਕਾਂਗਰਸ ਤੇ ‘ਆਪ’ ਦੇ ਉਮੀਦਵਾਰਾਂ ਨੂੰ ਸਵਾਲ ਕੀਤਾ ਕਿ ਉਹ ਜਨਤਾ ਨੂੰ ਦੱਸਣ ਕਿ ਰਾਹੁਲ ਗਾਂਧੀ ਅਤੇ ਅਰਵਿੰਦ ਕੇਜਰੀਵਾਲ ਦੋਸਤ ਹਨ ਜਾਂ ਦੁਸ਼ਮਣ। ਇਸ ਦੌਰਾਨ ਡਾ. ਸ਼ਰਮਾ ਨੇ ਕਿਹਾ ਕਿ ਕਾਂਗਰਸ ਅਤੇ ‘ਆਪ’ ਦੇ ਆਗੂ ਕਦੇ ਵੀ ਇੱਕ ਦੂਜੇ ਦੀਆਂ ਗ਼ਲਤੀਆਂ ਵਿਰੁੱਧ ਨਹੀਂ ਬੋਲਦੇ ਕਿਉਂਕਿ ਉਨ੍ਹਾਂ ਦਾ ਆਪਸ ਵਿਚ ਇਕਜੁੱਟ ਹਨ। ਉਨ੍ਹਾਂ ਦੋਵਾਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਕਿਹਾ ਕਿ ਲੋਕ ਹੁਣ ਸੱਚ ਜਾਣ ਚੁੱਕੇ ਹਨ। ਦੂਜੇ ਪਾਸੇ, ਇੱਥੇ ਚੋਣ ਰੈਲੀ ਦੌਰਾਨ ਇਲਾਕੇ ਦੇ ਕੁੱਝ ਕਿਸਾਨਾਂ ਵੱਲੋਂ ਡਾ. ਸ਼ਰਮਾ ਦਾ ਵਿਰੋਧ ਕੀਤਾ ਗਿਆ ਅਤੇ ਦੋਵਾਂ ਪਾਸਿਓਂ ਧੱਕਾਮੁਕੀ ਵੀ ਹੋਈ। ਇਸ ਦੌਰਾਨ ਕੁਝ ਕਿਸਾਨਾਂ ਨੂੰ ਹਿਰਾਸਤ ’ਚ ਵੀ ਲਿਆ ਗਿਆ।

ਰੂਪਨਗਰ (ਜਗਮੋਹਨ ਸਿੰਘ): ਲੋਕ ਸਭਾ ਹਲਕਾ ਸ੍ਰੀ ਆਨੰਦੁਪਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਉਹ ਚੋਣ ਜਿੱਤੇ ਤਾਂ ਰੂਪਨਗਰ ਦੇ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣਗੇ। ਉਨ੍ਹਾਂ ਰੂਪਨਗਰ ਵਿੱਚ ਚੋਣ ਮੀ‌ਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਨਹਿਰਾਂ ਤੇ ਦਰਿਆ ਨਾਲ ਘਿਰੇ ਰੂਪਨਗਰ ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਪਾਣੀ ਲਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਅਜੈਵੀਰ ਸਿੰਘ ਲਾਲਪੁਰਾ, ਰਮਨ ਜਿੰਦਲ, ਅਮਨ ਕਾਬੜਵਾਲ, ਅਜੇ ਨਿਸ਼ਚਿਲ ਆਦਿ ਵੀ ਹਾਜ਼ਰ ਸਨ।News Source link

- Advertisement -

More articles

- Advertisement -

Latest article