37.9 C
Patiāla
Wednesday, June 19, 2024

ਭੁਪਿੰਦਰ ਸਿੰਘ ਹੁੱਡਾ ਭਾਜਪਾ ਦੀ ‘ਬੀ’ ਟੀਮ: ਅਭੈ ਚੌਟਾਲਾ

Must read


ਪ੍ਰਭੂ ਦਿਆਲ

ਸਿਰਸਾ, 21 ਮਈ

ਇੰਡੀਅਨ ਨੈਸ਼ਨਲ ਲੋਕ ਦਲ ਦੇ ਕੌਮੀ ਪ੍ਰਧਾਨ ਅਤੇ ਏਲਨਾਬਾਦ ਹਲਕੇ ਤੋਂ ਵਿਧਾਇਕ ਅਭੈ ਸਿੰਘ ਚੌਟਾਲਾ ਨੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ’ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਹੁੱਡਾ ਭਾਜਪਾ ਦੀ ਬੀ ਟੀਮ ਵਜੋਂ ਕੰਮ ਕਰ ਰਿਹਾ ਹੈ। ਉਹ ਇਥੇ ਨਹਿਰੂ ਪਾਰਕ ’ਚ ਇਨੈਲੋ ਉਮੀਦਵਾਰ ਸੰਦੀਪ ਲੋਟ ਦੇ ਹੱਕ ਵਿੱਚ ਰੈਲੀ ਕਰਕੇ ਲੋਕਾਂ ਨੂੰ ਵੋਟਾਂ ਦੀ ਅਪੀਲ ਕਰ ਰਹੇ ਸਨ।

ਅਭੈ ਸਿੰਘ ਚੌਟਾਲਾ ਨੇ ਕਿਹਾ ਕਿ ਭੁਪਿੰਦਰ ਹੁੱਡਾ ਤੇ ਉਨ੍ਹਾਂ ਦੇ ਚਹੇਤੇ ਕਹਿ ਰਹੇ ਹਨ ਕਿ ਉਹ (ਅਭੈ ਸਿੰਘ ਚੌਟਾਲਾ) ਕੁਮਾਰੀ ਸ਼ੈਲਜਾ ਦੀ ਮਦਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਗੱਲ ਪੂਰੀ ਤਰ੍ਹਾਂ ਬੇਬੁਨਿਆਦ ਹੈ। ਉਨ੍ਹਾਂ ਨੇ ਕਿਹਾ ਕਿ ਭੁਪਿੰਦਰ ਸਿੰਘ ਹੁੱਡਾ ਹੀ ਅਸਲੀਅਤ ਵਿੱਚ ਭਾਜਪਾ ਦੀ ਬੀ ਟੀਮ ਹੈ। ਉਹ ਇਸ ਗੱਲ ਨੂੰ ਸਾਬਤ ਕਰ ਸਕਦੇ ਹਨ। ਅਭੈ ਸਿੰਘ ਚੌਟਾਲਾ ਨੇ ਕਿਹਾ ਕਿ ਇਨੈਲੋ ਸਾਬਕਾ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਦੀਆਂ ਨੀਤੀਆਂ ’ਤੇ ਚੱਲ ਰਹੀ ਹੈ। ਇਹ ਇੱਕ ਸਿਧਾਂਤਕ ਪਾਰਟੀ ਹੈ, ਜਿਸ ਨੇ ਹਮੇਸ਼ਾ ਸਾਫ਼-ਸੁਥਰੀ ਰਾਜਨੀਤੀ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਸਿਰਸਾ ਸੰਸਦੀ ਹਲਕੇ ਤੋਂ ਇਨੈਲੋ ਉਮੀਦਵਾਰ ਸੰਦੀਪ ਲੋਟ ਨੂੰ ਰਿਕਾਰਡ ਵੋਟਾਂ ਨਾਲ ਜਿਤਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਇਹ ਇਨੈਲੋ ਦੀਆਂ ਲੋਕ ਭਲਾਈ ਨੀਤੀਆਂ ਕਾਰਨ ਹੀ ਹੈ ਕਿ ਹਰਿਆਣਾ ਵਿੱਚ ਇਨੈਲੋ ਦੀ ਲਹਿਰ ਹੈ ਅਤੇ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਰਿਕਾਰਡ ਵੋਟਾਂ ਮਿਲ ਰਹੀਆਂ ਹਨ।News Source link

- Advertisement -

More articles

- Advertisement -

Latest article