37.9 C
Patiāla
Wednesday, June 19, 2024

ਕਿਸਾਨਾਂ ’ਤੇ ਗੋਲੀ ਚੱਲਣ ਦੀ ਜ਼ਿੰਮੇਵਾਰੀ ਲੈਂਦਾ ਹਾਂ: ਵਿੱਜ

Must read


ਰਤਨ ਸਿੰਘ ਢਿੱਲੋਂ

ਅੰਬਾਲਾ, 21 ਮਈ

ਸਾਬਕਾ ਗ੍ਰਹਿ ਮੰਤਰੀ ਤੇ ਛਾਉਣੀ ਤੋਂ ਵਿਧਾਇਕ ਅਨਿਲ ਵਿੱਜ ਅੱਜ ਆਪਣੇ ਹਲਕੇ ਦੇ ਪਿੰਡ ਪੰਜੋਖਰਾ ਵਿੱਚ ਭਾਜਪਾ ਉਮੀਦਵਾਰ ਬੰਤੋ ਕਟਾਰੀਆ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪੁੱਜੇ ਤਾਂ ਕਿਸਾਨਾਂ ਨੇ ਉਨ੍ਹਾਂ ਨੂੰ ਰੋਕ ਲਿਆ। ਵਿੱਜ ਕਾਰ ਤੋਂ ਹੇਠਾਂ ਉਤਰ ਕੇ ਕਿਸਾਨਾਂ ਵਿਚਕਾਰ ਪਹੁੰਚ ਗਏ। ਕਿਸਾਨਾਂ ਨੇ ਉਨ੍ਹਾਂ ਨੂੰ ਇਕ ਤੋਂ ਬਾਅਦ ਇਕ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਸਵਾਲ ਕੀਤਾ ਕਿ ਕਿਸਾਨ ਸ਼ਾਂਤੀਪੂਰਵਕ ਦਿੱਲੀ ਜਾ ਰਹੇ ਸਨ, ਉਨ੍ਹਾਂ ਨੂੰ ਬੈਰੀਕੇਡ ਲਗਾ ਕੇ ਕਿਉਂ ਰੋਕਿਆ ਗਿਆ, ਉਨ੍ਹਾਂ ’ਤੇ ਗੋਲੀਆਂ ਕਿਉਂ ਚਲਾਈਆਂ ਗਈਆਂ। ਇਸ ’ਤੇ ਵਿੱਜ ਨੇ ਕਿਹਾ,‘ਕਿਸਾਨਾਂ ’ਤੇ ਗੋਲੀ ਕਿਸੇ ਦੇ ਵੀ ਹੁਕਮ ਨਾਲ ਚੱਲੀ, ਮੈਂ ਉਸ ਸਮੇਂ ਗ੍ਰਹਿ ਮੰਤਰੀ ਸੀ ਅਤੇ ਕਿਸਾਨਾਂ ’ਤੇ ਗੋਲੀ ਚੱਲਣ ਦੀ ਜ਼ਿੰਮੇਵਾਰੀ ਮੈਂ ਲੈਂਦਾ ਹਾਂ ਪਰ ਹੁਣ ਮੈਂ ਸਿਰਫ਼ ਵਿਧਾਇਕ ਹਾਂ, ਭੱਜ ਨਹੀਂ ਸਕਦਾ।’News Source link

- Advertisement -

More articles

- Advertisement -

Latest article