ਕੋਲਕਾਤਾ: ਰਾਜਪਾਲ ਸੀਵੀ ਆਨੰਦ ਬੋਸ ’ਤੇ ਛੇੜਛਾੜ ਦੇ ਦੋਸ਼ ਲਾਉਣ ਵਾਲੀ ਮਹਿਲਾ ਨੂੰ ਗਲਤ ਤਰੀਕੇ ਨਾਲ ਰੋਕਣ ਦੇ ਦੋਸ਼ ਹੇਠ ਪੁਲੀਸ ਨੇ ਰਾਜ ਭਵਨ ਦੇ ਤਿੰਨ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਰਾਜ ਭਵਨ ਦੀ ਠੇਕਾ ਆਧਾਰਿਤ ਮਹਿਲਾ ਮੁਲਾਜ਼ਮ ਨੇ ਛੇੜਛਾੜ ਦੇ ਮਾਮਲੇ ਵਿੱਚ ਮੈਜਿਸਟਰੇਟ ਸਾਹਮਣੇ ਆਪਣਾ ਬਿਆਨ ਦਰਜ ਕਰਵਾਇਆ ਜਿਸ ਮਗਰੋਂ ਹਾਰੇ ਸਟਰੀਟ ਥਾਣੇ ਵਿੱਚ ਤਿੰਨ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਔਰਤ ਨੇ 2 ਮਈ ਨੂੰ ਰਾਜਪਾਲ ਬੋਸ ’ਤੇ ਛੇੜਛਾੜ ਦਾ ਦੋਸ਼ ਲਾਇਆ ਸੀ। ਪੁਲੀਸ ਇਸ ਸਬੰਧੀ ਜਾਂਚ ਕਰ ਰਹੀ ਹੈ। -ਪੀਟੀਆਈ