
ਦਰਅਸਲ, ਪੰਜਾਬੀ ਗਾਇਕਾ ਨੇ ਵਿਦੇਸ਼ ਜਾ ਕੇ ਕਾਨਸ ਫਿਲਮ ਫੈਸਟੀਵਲ ਦਾ ਹਿੱਸਾ ਬਣ ਪੰਜਾਬੀਆਂ ਦਾ ਮਾਣ ਵਧਾਈਆ ਹੈ। ਆਪਣੀ ਖੁਸ਼ੀ ਨੂੰ ਜ਼ਾਹਿਰ ਕਰਦਿਆਂ ਸੁਨੰਦਾ ਨੇ ਸੋਸ਼ਲ ਮੀਡੀਆ ਹੈਂਡਲ ਉੱਪਰ ਖਾਸ ਪੋਸਟ ਸਾਂਝੀ ਕੀਤੀ।

ਜੀ ਹਾਂ, ‘ਦੂਜੀ ਵਾਰ ਪਿਆਰ’ ਅਤੇ ‘ਮੰਮੀ ਨੂੰ ਪਸੰਦ’ ਸੁਪਰਹਿੱਟ ਗੀਤਾਂ ਨੂੰ ਆਪਣੀ ਆਵਾਜ਼ ਦੇਣ ਵਾਲੀ ਗਾਇਕਾ ਸੁਨੰਦਾ ਨੇ ਕਾਨਸ ਫਿਲਮ ਫੈਸਟੀਵਲ ਦੇ ਰੈੱਡ ਕਾਰਪੇਟ ‘ਤੇ ਆਪਣੇ ਦੇਸੀ ਲੁੱਕ ਦਾ ਜਲਵਾ ਦਿਖਾਇਆ। ਜਿਸ ਕਾਰਨ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਨੂੰ ਲਗਾਤਾਰ ਵਧਾਈ ਦਿੱਤੀ ਜਾ ਰਹੀ ਹੈ।

ਇਸ ਦੌਰਾਨ, ਸੁਨੰਦਾ ਸ਼ਰਮਾ ਸਫੇਦ ਅਨਾਰਕਲੀ ਸੂਟ ਵਿੱਚ ਨਜ਼ਰ ਆਈ। ਗਾਇਕਾ ਨੇ ਕਾਨਸ ਫਿਲਮ ਫੈਸਟੀਵਲ ਦੇ ਚੱਲ ਰਹੇ 77ਵੇਂ ਐਡੀਸ਼ਨ ਵਿੱਚ ਭਾਰਤ ਪਰਵ ਵਿੱਚ ਵੀ ਪ੍ਰਦਰਸ਼ਨ ਕੀਤਾ। ਇਸ ਦੌਰਾਨ, ਗਾਇਕ ਨੇ ਭਾਰਤ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਦੇ ਡਿਨਰ ਵਿੱਚ ਵੀ ਸ਼ਿਰਕਤ ਕੀਤੀ।

ਸੁਨੰਦਾ ਨੇ ਕਾਨਸ ਫਿਲਮ ਫੈਸਟੀਵਲ ‘ਚ ਹਿੱਸਾ ਲੈਣ ਉੱਪਰ ਆਪਣੀ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਕਿਹਾ, ‘ਮੈਂ ਇਸ ਸਾਲ ਕਾਨਸ ਫਿਲਮ ਫੈਸਟੀਵਲ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਕਰ ਰਹੀ ਹਾਂ। ਰੈੱਡ ਕਾਰਪੇਟ ‘ਤੇ ਚੱਲਣਾ, ਭਾਰਤ ਪਰਵ ‘ਚ ਸ਼ਾਮਲ ਹੋਣਾ ਅਤੇ ਉੱਘੀਆਂ ਸ਼ਖਸੀਅਤਾਂ ਨਾਲ ਡਿਨਰ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਹੈ। ਮੈਂ ਅਜਿਹੇ ਵੱਕਾਰੀ ਪਲੇਟਫਾਰਮ ‘ਤੇ ਭਾਰਤੀ ਸੰਗੀਤ ਅਤੇ ਸੱਭਿਆਚਾਰ ਦੀ ਨੁਮਾਇੰਦਗੀ ਕਰਨ ਦੇ ਮੌਕੇ ਲਈ ਧੰਨਵਾਦੀ ਹਾਂ।

ਗਾਇਕਾ ਨੇ ਕਾਨਸ ਦੀਆਂ ਫੋਟੋਆਂ ਇੰਸਟਾਗ੍ਰਾਮ ‘ਤੇ ਸਾਂਝੀਆਂ ਕਰਦਿਆਂ ਲਿਖਿਆ, ‘ਆਮ ਜਿਹੇ ਘਰ ਦੀ ਕੁੜੀ, ਸੁਪਨੇ ਇੰਨੇ ਖਾਸ ਕਦੋ ਤੋਂ ਲੈਣ ਲੱਗ ਪਈ, ਪਤਾ ਨਹੀਂ ਲੱਗਿਆ, ਤੁਸੀ ਹਮੇਸ਼ਾ ਮੈਂਨੂੰ ਪਿਆਰ ਤੇ ਇੱਜ਼ਤ ਬਖਸ਼ੀ ਹੈ, ਇਹ ਪੋਸਟ ਤੁਆਡੇ ਸਾਰਿਆਂ ਦੇ ਨਾਮ।’

ਸੁਨੰਦਾ ਦੀਆਂ ਫੋਟੋਆਂ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਸੁਨੰਦਾ ਦੇ ਇਸ ਖਾਸ ਅੰਦਾਜ਼ ਉੱਪਰ ਲੋਕ ਕਾਫੀ ਪਿਆਰ ਬਰਸਾ ਰਹੇ ਹਨ। ਕੀ ਤੁਹਾਨੂੰ ਵੀ ਪਸੰਦ ਆਇਆ ਪੰਜਾਬੀ ਗਾਇਕਾ ਦਾ ਇਹ ਅੰਦਾਜ਼।
Published at : 18 May 2024 06:34 AM (IST)