37.9 C
Patiāla
Wednesday, June 19, 2024

ਮਾਲਵੇ ਵਿੱਚ ਤੇਜ਼ ਹਵਾਵਾਂ ਅਤੇ ਛਰਾਟਿਆਂ ਨਾਲ ਗਰਮੀ ਤੋਂ ਆਰਜ਼ੀ ਰਾਹਤ – Punjabi Tribune

Must read


ਸ਼ਗਨ ਕਟਾਰੀਆ/ਜੋਗਿੰਦਰ ਿਸੰਘ ਮਾਨ

ਬਠਿੰਡਾ/ 17 ਮਈ

ਮਾਲਵਾ ਖੇਤਰ ਵਿੱਚ ਅੱਜ ਸ਼ਾਮ ਵੇਲੇ ਤੇਜ਼ ਹਵਾ ਚੱਲੀ ਅਤੇ ਕਿਣਮਿਣ ਹੋਈ। ਇਸ ਦੌਰਾਨ ਲੋਕਾਂ ਨੂੰ ਥੋੜ੍ਹਾ ਸਮਾਂ ਆਰਜ਼ੀ ਰਾਹਤ ਮਿਲੀ ਪਰ ਕਣੀਆਂ ਪੈਣ ਮਗਰੋਂ ਹੁੰਮਸ ਦਾ ਸਾਹਮਣਾ ਕਰਨਾ ਪਿਆ। ਅੱਜ ਦਿਨ ਦਾ ਪਾਰਾ 43.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਮਾਹਿਰਾਂ ਅਨੁਸਾਰ ਤਾਪਮਾਨ ’ਚ ਹੋਏ ਵਾਧੇ ਕਾਰਨ ਕਣੀਆਂ ਪਈਆਂ ਹਨ। ਇਸ ਅਸਥਾਈ ਰਾਹਤ ਮਗਰੋਂ ਹੁੰਮਸ ਜਾਰੀ ਰਹੀ।

ਉਧਰ ਮੌਸਮ ਵਿਭਾਗ ਵੱਲੋਂ ਜਾਰੀ ਸੂਚਨਾ ਮੁਤਾਬਕ ਅਗਲੇ 4-5 ਦਿਨਾਂ ਵਿੱਚ ਮੌਸਮ ਦੇ ਖ਼ੁਸ਼ਕ ਰਹਿਣ ਦੇ ਆਸਾਰ ਅਤੇ ਕਦੇ-ਕਦਾਈਂ ਬੱਦਲਵਾਈ ਬਣ ਸਕਦੀ ਹੈ। ਇਨ੍ਹਾਂ ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ 44.0 ਤੋਂ 46.0 ਅਤੇ ਘੱਟ ਤੋਂ ਘੱਟ ਤਾਪਮਾਨ 26.0 ਤੋਂ 28.0 ਡਿਗਰੀ ਸੈਂਟੀਗਰੇਡ ਦੇ ਵਿਚਕਾਰ, ਹਵਾ ’ਚ ਨਮੀ ਦੀ ਔਸਤ ਮਾਤਰਾ 40 ਤੋਂ 20 ਪ੍ਰਤੀਸ਼ਤ ਦੇ ਵਿਚਕਾਰ ਜਦਕਿ ਹਵਾ ਦੀ ਰਫ਼ਤਾਰ 9 ਤੋਂ 14 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦਾ ਅਨੁਮਾਨ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਇਕ ਕਮਜ਼ੋਰ ਪੱਛਮੀ ਗੜਬੜੀ ਵਾਲਾ ਸਿਸਟਮ ਪਹਾੜਾਂ ’ਚੋਂ ਗੁਜ਼ਰ ਰਿਹਾ ਹੈ ਅਤੇ ਮਾਲਵੇ ਦੇ ਕੇਂਦਰੀ ਭਾਗਾਂ ’ਚ ਕਿਤੇ-ਕਿਤੇ ਬੱਦਲਵਾਈ ਹੈ। ਉਨ੍ਹਾਂ ਅਨੁਸਾਰ ਅਜਿਹਾ ਸਿਸਟਮ ਗਰਜ ਚਮਕ ਜ਼ਰੂਰ ਦਿੰਦਾ ਹੈ ਪਰ ਮੀਂਹ ਨਹੀਂ। ਉਨ੍ਹਾਂ ਅਗਲੇ ਦਿਨੀਂ ਭਿਆਨਕ ਲੂ ਦੇ ਚੱਲਦੇ ਰਹਿਣ ਦੀ ਪੇਸ਼ੀਨਗੋਈ ਵੀ ਕੀਤੀ ਹੈ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਮਈ ਮਹੀਨੇ ਤਾਪਮਾਨ 43 ਤੋਂ 44 ਡਿਗਰੀ ਦੇ ਆਸ-ਪਾਸ ਰਹਿਣ ਤੋਂ ਬਾਅਦ ਅੱਜ ਕਿਸਾਨਾਂ ਨੂੰ ਕੁਝ ਰਾਹਤ ਮਿਲੀ। ਉਨ੍ਹਾਂ ਕਿਹਾ ਕਿ ਇਨ੍ਹਾਂ ਕਣੀਆਂ ਨਾਲ ਸਬਜ਼ੀਆਂ, ਚਾਰੇ ਦੇ ਨਾਲ ਨਰਮਾ ਉਤਪਾਦਕਾਂ ਨੂੰ ਥੋੜ੍ਹਾ ਲਾਭ ਮਿਲੇਗਾ। ਖੇਤੀਬਾੜੀ ਵਿਭਾਗ ਦੇ ਬਲਾਕ ਅਫ਼ਸਰ ਡਾ. ਮਨੋਜ ਕੁਮਾਰ ਦਾ ਕਹਿਣਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਖੇਤਾਂ ਵਿੱਚ ਤੱਪਦੇ ਮੌਸਮ ਕਾਰਨ ਅੱਗ ਡਿੱਗ ਰਹੀ ਸੀ, ਪਰ ਅੱਜ ਪਈਆਂ ਕਣੀਆਂ ਨੇ ਖੇਤਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ।News Source link

- Advertisement -

More articles

- Advertisement -

Latest article