ਘਨੌਲੀ (ਪੱਤਰ ਪ੍ਰੇਰਕ): ਪਿੰਡ ਮਲਿਕਪੁਰ ’ਚ ਨੌਗਜ਼ਾ ਪੀਰ ਦੀ ਦਰਗਾਹ ’ਤੇ ਸਾਲਾਨਾ ਸਮਾਗਮ ਕਰਵਾਇਆ ਗਿਆ। ਦਰਗਾਹ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਲਵਲੀ ਦੀ ਦੇਖ ਰੇਖ ਅਧੀਨ ਕਰਵਾਏ ਸਮਾਗਮ ਦੌਰਾਨ ਸਵੇਰੇ 10 ਵਜੇ ਝੰਡਾ ਅਤੇ ਚਾਦਰ ਚੜ੍ਹਾਉਣ ਦੀਆਂ ਰਸਮਾਂ ਅਦਾ ਕੀਤੀਆਂ ਗਈਆਂ। ਸ਼ਾਮ ਨੂੰ ਸੂਫੀਆਨਾ ਮਹਿਫਲ ਸਜਾਈ ਗਈ। ਇਸ ਮੌਕੇ ਮਲਿਕਪੁਰ ਦੀ ਸਾਬਕਾ ਸਰਪੰਚ ਕੁਲਵਿੰਦਰ ਕੌਰ, ਸਮਾਜ ਸੇਵੀ ਪਰਮਜੀਤ ਸਿੰਘ, ਨੰਬਰਦਾਰ ਗੁਰਬਖਸ਼ ਸਿੰਘ ਅਹਿਮਦਪੁਰ ਆਦਿ ਸਮੇਤ ਇਲਾਕੇ ਦੇ ਬਹੁਤ ਸਾਰੇ ਮੋਹਤਬਰ ਵੀ ਹਾਜ਼ਰ ਸਨ।