ਲੰਡਨ, 14 ਮਈ
ਉੱਘੀ ਫਿਲਮੀ ਅਦਾਕਾਰਾ ਸ਼ਬਾਨਾ ਆਜ਼ਮੀ ਨੂੰ ਭਾਰਤੀ ਸਿਨੇਮਾ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਅਤੇ ਔਰਤਾਂ ਦੇ ਅਧਿਕਾਰਾਂ ਲਈ ਜਾਗਰੂਕ ਕਰਨ ਲਈ ‘ਫਰੀਡਮ ਆਫ ਦਿ ਸਿਟੀ ਆਫ ਲੰਡਨ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਪੰਜ ਕੌਮੀ ਪੁਰਸਕਾਰ ਅਤੇ ਛੇ ਫਿਲਮਫੇਅਰ ਐਵਾਰਡ ਜੇਤੂ 73 ਸਾਲਾ ਅਦਾਕਾਰਾ ਯੂਕੇ ਏਸ਼ੀਅਨ ਫਿਲਮ ਫੈਸਟੀਵਲ (ਯੂਕੇਏਐਫਐਫ) ਵਿੱਚ ਸਿਨੇਮਾ ਵਿੱਚ ਆਪਣੇ 50 ਸਾਲਾਂ ਦੇ ਜਸ਼ਨ ਮਨਾਉਣ ਲਈ ਲੰਡਨ ਗਈ ਸੀ ਜਿਸ ਨੂੰ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਐਵਾਰਡ ਦਾ ਸਬੰਧ 13ਵੀਂ ਸਦੀ ਨਾਲ ਹੈ ਅਤੇ ਇਹ ਐਵਾਰਡ ਲੰਡਨ ਜਾਂ ਜਨਤਕ ਜੀਵਨ ਵਿੱਚ ਸ਼ਾਨਦਾਰ ਯੋਗਦਾਨ ਲਈ ਜਾਂ ਹੋਰ ਮਹੱਤਵਪੂਰਨ ਪ੍ਰਾਪਤੀ ਦੇ ਇਵਜ਼ ਵਜੋਂ ਦਿੱਤਾ ਜਾਂਦਾ ਹੈ। ਸ਼ਬਾਨਾ ਆਜ਼ਮੀ ਨੇ ਕਿਹਾ, ‘ਮੈਨੂੰ ਫਰੀਡਮ ਆਫ ਦਿ ਸਿਟੀ ਆਫ ਲੰਡਨ ਐਵਾਰਡ ਪ੍ਰਾਪਤ ਕਰਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ।’