44.9 C
Patiāla
Wednesday, May 22, 2024

ਭਵਾਨੀਗੜ੍ਹ ’ਚ ਬੰਦ ਰਾਈਸ ਮਿੱਲ ਨੂੰ ਭਿਆਨਕ ਅੱਗ – Punjabi Tribune

Must read


ਮੇਜਰ ਸਿੰਘ ਮੱਟਰਾਂ

ਭਵਾਨੀਗੜ੍ਹ, 15 ਮਈ

ਅੱਜ ਇੱਥੇ ਪਟਿਆਲਾ ਰੋਡ ’ਤੇ ਵੇਅਰ ਹਾਊਸਿੰਗ ਗੁਦਾਮ ਅਤੇ ਪੈਟਰੋਲ ਪੰਪ ਦੇ ਪਿੱਛਲੇ ਪਾਸੇ ਬੰਦ ਰਾਈਸ ਮਿੱਲ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਰਾਈਸ ਮਿੱਲ ‘ਚ ਪਿਆ ਸਟਾਕ ਅਤੇ ਪਲਾਸਟਿਕ ਦੀਆਂ ਤਿਰਪਾਲਾਂ ਸੜ ਕੇ ਸੁਆਹ ਹੋ ਗਈਆਂ। ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪੁੱਜ ਕੇ ਅੱਗ ‘ਤੇ ਕਾਬੂ ਪਾਇਆ। ਮਨਜੀਤ ਸਿੰਘ ਵਾਸੀ ਭਵਾਨੀਗੜ੍ਹ ਨੇ ਦੱਸਿਆ ਕਿ ਅੱਗ ਦਾ ਪਤਾ ਲੱਗਦੇ ਹੀ ਉਹ ਮੌਕੇ ‘ਤੇ ਪੁੱਜਿਆ ਤਾਂ ਦੇਖਿਆ ਕਿ ਰਾਈਸ ਮਿੱਲ ਨੂੰ ਭਿਆਨਕ ਅੱਗ ਲੱਗੀ ਹੋਈ ਸੀ ਅਤੇ ਅੱਗ ਲਗਾਤਾਰ ਫੈਲ ਰਹੀ ਸੀ। ਉਸ ਦੇ ਰੌਲਾ ਪਾਉਣ ‘ਤੇ ਇਕੱਠੇ ਹੋਏ ਆਸ-ਪਾਸ ਦੇ ਲੋਕਾਂ ਨੇ ਆਪਣੇ ਪੱਧਰ ‘ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ। ਇਸੇ ਦੌਰਾਨ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਫਾਇਰ ਮੁਲਾਜ਼ਮਾਂ ਨੇ ਅੱਗ ‘ਤੇ ਕਾਬੂ ਪਾਇਆ। ਵੇਅਰ ਹਾਊਸਿੰਗ ਭਵਾਨੀਗੜ੍ਹ ਦੇ ਇੰਸਪੈਕਟਰ ਇੰਦਰਜੀਤ ਸਿੰਘ ਨੇ ਕਿਹਾ ਕਿ ਰਾਈਸ ਮਿੱਲ ਦੇ ਨਾਲ-ਨਾਲ ਗੁਦਾਮ ਦੀ ਪਿਛਲੀ ਕੰਧ ਲੱਗਦੀ ਹੈ। ਗੁਦਾਮ ‘ਚ ਕਾਫ਼ੀ ਅਨਾਜ ਪਿਆ ਹੈ। ਸਵੇਰੇ ਅੱਗ ਲੱਗਣ ਦਾ ਪਤਾ ਲੱਗਦੇ ਹੀ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ। ਕਾਫੀ ਦਰੱਖ਼ਤ ਵੀ ਅੱਗ ਦੀ ਲਪੇਟ ‘ਚ ਆ ਗਏ।News Source link

- Advertisement -

More articles

- Advertisement -

Latest article