ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਆਮ ਚੋਣਾਂ ਦੇ ਮੱਦੇਨਜ਼ਰ ਅੱਜ ਪੰਜ ਸੂਬਿਆਂ ਵਿੱਚ ਦੋ ਪੁਲੀਸ ਇੰਸਪੈਕਟਰ ਜਨਰਲ, ਅੱਠ ਜ਼ਿਲ੍ਹਾ ਮੈਜਿਸਟੇਰਟ ਅਤੇ 12 ਪੁਲੀਸ ਕਪਤਾਨਾਂ ਦੀ ਬਦਲੀ ਦੇ ਹੁਕਮ ਜਾਰੀ ਕੀਤੇ ਹਨ। ਇਹ ਬਦਲੀਆਂ ਆਂਧਰਾ ਪ੍ਰਦੇਸ਼, ਬਿਹਾਰ, ਅਸਾਮ, ਉੜੀਸਾ ਤੇ ਝਾਰਖੰਡ ’ਚ ਕੀਤੀਆਂ ਗਈਆਂ। ਚੋਣ ਕਮਿਸ਼ਨ ਨੇ ਬਦਲੇ ਗਏ ਅਧਿਕਾਰੀਆਂ ਦੀ ਥਾਂ ਨਿਯੁਕਤੀ ਲਈ ਸਬੰਧਤ ਸਰਕਾਰਾਂ ਤੋਂ ਹੋਰ ਨਾਵਾਂ ਦੇ ਪੈਨਲ ਵੀ ਮੰਗੇ ਹਨ।