28.8 C
Patiāla
Friday, April 12, 2024

ਆਈਪੀਐੱਲ: ਕੇਕੇਆਰ-ਰਾਜਸਥਾਨ ਰਾਇਲਜ਼ ਅਤੇ ਗੁਜਰਾਤ ਟਾਈਟਨਜ਼-ਦਿੱਲੀ ਕੈਪੀਟਲਜ਼ ਵਿਚਾਲੇ ਮੈਚ ਦੇ ਦਿਨ ਅੱਗੇ-ਪਿੱਛੇ ਕੀਤੇ

Must read


ਨਵੀਂ ਦਿੱਲੀ, 2 ਅਪਰੈਲ

ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਦਾ ਰਾਜਸਥਾਨ ਰਾਇਲਜ਼ ਖ਼ਿਲਾਫ਼ ਇੰਡੀਅਨ ਪ੍ਰੀਮੀਅਰ ਲੀਗ ਦਾ ਘਰੇਲੂ ਮੈਚ ਮੰਗਲਵਾਰ ਨੂੰ ਤੈਅ ਸਮੇਂ ਤੋਂ ਇਕ ਦਿਨ ਪਹਿਲਾਂ 16 ਅਪਰੈਲ ਨੂੰ ਕਰਵਾਉਣ ਦਾ ਫੈਸਲਾ ਕੀਤਾ ਗਿਆ, ਜਦਕਿ ਗੁਜਰਾਤ ਟਾਈਟਨਜ਼ ਅਤੇ ਦਿੱਲੀ ਕੈਪੀਟਲਜ਼ ਵਿਚਾਲੇ ਅਹਿਮਦਾਬਾਦ ਵਿੱਚ ਹੋਣ ਵਾਲੇ ਮੈਚ ਨੂੰ ਵੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਬਦਲ ਦਿੱਤਾ ਹੈ। ਬੀਸੀਸੀਆਈ ਨੇ ਅਜਿਹਾ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ। ਬੀਸੀਸੀਆਈ ਨੇ ਬਿਆਨ ਵਿੱਚ ਕਿਹਾ, ‘17 ਅਪਰੈਲ ਨੂੰ ਕੋਲਕਾਤਾ ਦੇ ਈਡਨ ਗਾਰਡਨ ਵਿੱਚ ਹੋਣ ਵਾਲਾ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਮੈਚ ਹੁਣ ਇੱਕ ਦਿਨ ਪਹਿਲਾਂ 16 ਅਪਰੈਲ  ਨੂੰ ਹੋਵੇਗਾ। ਅਹਿਮਦਾਬਾਦ ਦੇ ਨਰਿੰਦਰ ਮੋਦੀ ਇਹ ਸਟੇਡੀਅਮ ਜਿਥੇ ਪਹਿਲਾਂ 16 ਅਪਰੈਲ ਨੂੰ ਗੁਜਰਾਤ ਟਾਈਟਨਜ਼ ਅਤੇ ਦਿੱਲੀ ਕੈਪੀਟਲਜ਼ ਵਿਚਕਾਰ ਮੈਚ ਦੀ ਹੋਣਾ ਸੀ ਹੁਣ 17 ਅਪਰੈਲ ਨੂੰ ਹੋਵੇਗਾ।News Source link

- Advertisement -

More articles

- Advertisement -

Latest article