28.8 C
Patiāla
Friday, April 12, 2024

ਭਾਜਪਾ ਦੀ ਮੈਨੀਫੈਸਟੋ ਕਮੇਟੀ ਦੀ ਮੀਟਿੰਗ ਵਿੱਚ ‘ਵਿਕਸਿਤ ਭਾਰਤ’ ਦੇ ਏਜੰਡੇ ਬਾਰੇ ਚਰਚਾ

Must read


ਨਵੀਂ ਦਿੱਲੀ, 1 ਅਪਰੈਲ

ਭਾਜਪਾ ਦੀ ਅੱਜ ਚੋਣ ਮੈਨੀਫੈਸਟੋ ਕਮੇਟੀ ਦੀ ਪਹਿਲੀ ਮੀਟਿੰਗ ਹੋਈ ਜਿਸ ਦੇ ਕੇਂਦਰ ਵਿੱਚ ਸਰਕਾਰ ਦੇ ‘ਵਿਕਸਿਤ ਭਾਰਤ’ ਦਾ ਏਜੰਡਾ ਅਤੇ ਉਸ ਦਾ ਖਾਕਾ ਰਿਹਾ। ਅਗਾਮੀ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੇ ਪ੍ਰਮੁੱਖ ਵਾਅਦਿਆਂ ’ਤੇ ਚਰਚਾ ਕਰਨ ਲਈ ਅੱਠ ਕੇਂਦਰੀ ਮੰਤਰੀਆਂ ਅਤੇ ਤਿੰਨ ਮੁੱਖ ਮੰਤਰੀਆਂ ਨੇ ਪਾਰਟੀ ਦੇ ਹੋਰ ਆਗੂਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੀ ਪ੍ਰਧਾਨਗੀ ਰੱਖਿਆ ਮੰਤਰੀ ਅਤੇ ਭਾਜਪਾ ਦੇ ਸਾਬਕਾ ਪ੍ਰਧਾਨ ਰਾਜਨਾਥ ਸਿੰਘ ਨੇ ਕੀਤੀ। ਮੀਟਿੰਗ ਮਗਰੋਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਪਾਰਟੀ ਨੂੰ ਆਪਣੀ ਮਿਸਡ ਕਾਲ ਸੇਵਾ ਰਾਹੀਂ 3.75 ਲੱਖ ਤੋਂ ਵੱਧ ਸੁਝਾਅ ਮਿਲੇ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਪ ‘ਨਮੋ’ ’ਤੇ ਲਗਪਗ 1.70 ਲੱਖ ਸੁਝਾਅ ਪ੍ਰਾਪਤ ਹੋਏ ਹਨ।  -ਪੀਟੀਆਈNews Source link

- Advertisement -

More articles

- Advertisement -

Latest article