28.7 C
Patiāla
Sunday, April 21, 2024

ਰਾਹੁਲ ਅਜਿਹੀ ਸੀਟ ਤੋਂ ਚੋਣ ਲੜਨ ਜਿਥੇ ਭਾਜਪਾ ਨਾਲ ਸਿੱਧਾ ਮੁਕਾਬਲਾ ਹੋਵੇ: ਸੀਪੀਆਈ

Must read


ਨਵੀਂ ਦਿੱਲੀ, 9 ਮਾਰਚ

ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੇ ਜਨਰਲ ਸਕੱਤਰ ਡੀ. ਰਾਜਾ ਨੇ ਅੱਜ ਕਿਹਾ ਕਿ ਰਾਹੁਲ ਗਾਂਧੀ ਵਰਗੇ ਨੇਤਾ ਨੂੰ ਆਗਾਮੀ ਲੋਕ ਸਭਾ ਚੋਣ ਅਜਿਹੀ ਸੀਟ ਤੋਂ ਲੜਨੀ ਚਾਹੀਦੀ ਹੈ, ਜਿੱਥੇ ਉਹ ਕੇਂਦਰ ’ਚ ਸੱਤਾਧਾਰੀ ਭਾਜਪਾ ਨੂੰ ਸਿੱਧੀ ਚੁਣੌਤੀ ਦੇ ਸਕਣ। ਇਸ ਦੇ ਨਾਲ ਉਨ੍ਹਾਂ ਇਹ ਵੀ ਕਿਹਾ ਕਿ ਇਹ ਕਾਂਗਰਸ ਦਾ ਅਧਿਕਾਰ ਹੈ ਕਿ ਉਹ ਕਿਸ ਨੂੰ ਕਿਸ ਸੀਟ ਤੋਂ ਮੈਦਾਨ ਵਿੱਚ ਉਤਾਰੇਗੀ। ਡੀ. ਰਾਜਾ ਨੇ ਇਹ ਟਿੱਪਣੀ ਕਾਂਗਰਸ ਵੱਲੋਂ ਸ਼ੁੱਕਰਵਾਰ ਨੂੰ ਐਲਾਨ ਕੀਤੇ ਜਾਣ ਤੋਂ ਬਾਅਦ ਕੀਤੀ ਕਿ ਰਾਹੁਲ ਗਾਂਧੀ ਅਪਰੈਲ-ਮਈ ਵਿੱਚ ਪ੍ਰਸਤਾਵਿਤ ਸੰਸਦੀ ਚੋਣਾਂ ਕੇਰਲ ਦੇ ਵਾਇਨਾਡ ਤੋਂ ਲੜਨਗੇ। ਰਾਹੁਲ ਇਸ ਸਮੇਂ ਲੋਕ ਸਭਾ ਵਿੱਚ ਵਾਇਨਾਡ ਸੀਟ ਦੀ ਪ੍ਰਤੀਨਿਧਤਾ ਕਰਦੇ ਹਨ। ਡੀ. ਰਾਜਾ ਦੀ ਪਤਨੀ ਅਤੇ ਸੀਪੀਆਈ ਨੇਤਾ ਐਨੀ ਰਾਜਾ ਨੂੰ ਵਾਇਨਾਡ ਤੋਂ ਖੱਬੇ ਜਮਹੂਰੀ ਫਰੰਟ (ਐੱਲਡੀਐਫ) ਉਮੀਦਵਾਰ ਬਣਾਇਆ ਗਿਆ ਹੈ।News Source link

- Advertisement -

More articles

- Advertisement -

Latest article