36 C
Patiāla
Thursday, April 24, 2025

ਗ਼ੈਰ-ਇਸਲਾਮੀ ਵਿਆਹ ਕੇਸ: ਇਮਰਾਨ ਤੇ ਬੁਸ਼ਰਾ ਬੀਬੀ ਨੂੰ 7-7 ਸਾਲ ਦੀ ਕੈਦ

Must read


ਇਸਲਾਮਾਬਾਦ, 3 ਫਰਵਰੀ

ਪਾਕਿਸਤਾਨ ਦੀ ਇੱਕ ਅਦਾਲਤ ਨੇ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ‘ਗ਼ੈਰ-ਇਸਲਾਮੀ ਨਿਕਾਹ’ ਨਾਲ ਸਬੰਧਤ ਕੇਸ ਵਿੱਚ ਅੱਜ ਸੱਤ-ਸੱਤ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਬੁਸ਼ਰਾ ਬੀਬੀ ਦੇ ਪਹਿਲੇ ਪਤੀ ਖਾਵਰ ਮਨੇਕਾ ਨੇ ਇਹ ਕੇਸ ਦਰਜ ਕਰਵਾਇਆ ਸੀ ਜਿਸ ’ਚ ਉਸ ਨੇ ਦੋਸ਼ ਲਾਇਆ ਸੀ ਕਿ ਬੁਸ਼ਰਾ ਨੇ ਦੋ ਵਿਆਹਾਂ ਵਿਚਾਲੇ ਲਾਜ਼ਮੀ ਵਕਫ਼ੇ ਜਾਂ ਇੱਦਤ ਦੀ ਇਸਲਾਮੀ ਰਵਾਇਤ ਦੀ ਉਲੰਘਣਾ ਕੀਤੀ ਹੈ।  ਖ਼ਬਰ ਅਨੁਸਾਰ ਦੋਵਾਂ ਨੂੰ 5-5 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ ਅਤੇ ਫ਼ੈਸਲਾ ਸੁਣਾਏ ਜਾਣ ਸਮੇਂ ਖਾਨ ਤੇ ਬੁਸ਼ਰਾ ਦੋਵੇਂ ਅਦਾਲਤ ਦੇ ਕਮਰੇ ’ਚ ਹਾਜ਼ਰ ਸਨ। –ਪੀਟੀਆਈ



News Source link

- Advertisement -

More articles

- Advertisement -

Latest article