40.2 C
Patiāla
Thursday, April 24, 2025

ਦਿੱਲੀ: ਪ੍ਰਦਰਸ਼ਨ ’ਚ ਹਿੱਸਾ ਲੈਣ ਵਾਲੇ ‘ਆਪ’ ਵਿਧਾਇਕਾਂ ਤੇ ਵਰਕਰਾਂ ਨੂੰ ਰੋਕਿਆ ਤੇ ਹਿਰਾਸਤ ’ਚ ਲਿਆ ਜਾ ਰਿਹੈ: ਕੇਜਰੀਵਾਲ

Must read


ਨਵੀਂ ਦਿੱਲੀ, 2 ਫਰਵਰੀ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਦੋਸ਼ ਲਾਇਆ ਕਿ ਚੰਡੀਗੜ੍ਹ ਦੇ ਮੇਅਰ ਦੀ ਚੋਣ ਵਿੱਚ ‘ਧੋਖਾਧੜੀ’ ਖ਼ਿਲਾਫ਼ ਇੱਥੇ ਭਾਜਪਾ ਦੇ ਮੁੱਖ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਲਈ ਆ ਰਹੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਅਤੇ ਵਰਕਰਾਂ ਨੂੰ ਰੋਕਿਆ ਤੇ ਹਿਰਾਸਤ ’ਚ ਲਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਭਾਜਪਾ ਵੀ ਅੱਜ ਕੇਜਰੀਵਾਲ ਸਰਕਾਰ ‘ਚ ਭ੍ਰਿਸ਼ਟਾਚਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੀ ਹੈ, ਜਿਸ ਕਾਰਨ ਮੱਧ ਦਿੱਲੀ ‘ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲੀਸ ਨੇ ਪੰਡਿਤ ਦੀਨ ਦਿਆਲ ਉਪਾਧਿਆਏ ਮਾਰਗ ਨੂੰ ਜਾਣ ਵਾਲੀਆਂ ਕਈ ਸੜਕਾਂ ‘ਤੇ ਬੈਰੀਕੇਡ ਲਗਾ ਦਿੱਤੇ ਹਨ ਅਤੇ ਵਾਧੂ ਕਰਮਚਾਰੀ ਤਾਇਨਾਤ ਕਰ ਦਿੱਤੇ ਹਨ। ਭਾਜਪਾ ‘ਆਪ’ ਹੈੱਡਕੁਆਰਟਰ ਨੇੜੇ ਆਪਣਾ ਧਰਨਾ ਦੇਵੇਗੀ। ਦੋਵਾਂ ਧਿਰਾਂ ਦੇ ਮੁੱਖ ਦਫ਼ਤਰ ਇੱਕੋ ਸੜਕ ’ਤੇ ਹਨ ਅਤੇ ਦੋਵਾਂ ਵਿਚਾਲੇ ਕੁਝ ਸੌ ਮੀਟਰ ਦੀ ਦੂਰੀ ਹੈ।



News Source link

- Advertisement -

More articles

- Advertisement -

Latest article