36 C
Patiāla
Thursday, April 24, 2025

ਸੜਕ ਹਾਦਸੇ ’ਚ ਸਾਬਕਾ ਕੇਂਦਰੀ ਮੰਤਰੀ ਜਸਵੰਤ ਸਿੰਘ ਦੀ ਨੂੰਹ ਹਲਾਕ

Must read


ਅਲਵਰ, 20 ਜਨਵਰੀ

ਇੱਥੇ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ’ਤੇ ਵਾਪਰੇ ਸੜਕ ਹਾਦਸੇ ਵਿੱਚ ਕਾਂਗਰਸ ਆਗੂ ਮਨਵੇਂਦਰ ਸਿੰਘ ਦੀ ਪਤਨੀ ਚਿਤਰਾ ਸਿੰਘ (55) ਦੀ ਮੌਤ ਹੋ ਗਈ ਜਦਕਿ ਸਾਬਕਾ ਸੰਸਦ ਮੈਂਬਰ, ਉਨ੍ਹਾਂ ਦਾ ਪੁੱਤਰ ਹਮੀਰ ਸਿੰਘ (25) ਤੇ ਡਰਾਈਵਰ ਜ਼ਖ਼ਮੀ ਹੋ ਗਏ। ਮਨਵੇਂਦਰ ਸਿੰਘ ਭਾਜਪਾ ਦੇ ਮਰਹੂਮ ਆਗੂ ਤੇ ਸਾਬਕਾ ਕੇਂਦਰੀ ਮੰਦਰੀ ਜਸਵੰਤ ਸਿੰਘ ਦੇ ਪੁੱਤਰ ਹਨ। ਪੁਲੀਸ ਮੁਤਾਬਕ ਇਹ ਪਰਿਵਾਰ ਐੱਸਯੂਵੀ ਕਾਰ ਰਾਹੀਂ ਦਿੱਲੀ ਤੋਂ ਜੈਪੁਰ ਆ ਰਿਹਾ ਸੀ। ਇਸ ਦੌਰਾਨ ਡਰਾਈਵਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਨੌਗਾਵਾ ਨੇੜੇ ਡਿਵਾਈਡਰ ਨਾਲ ਟਕਰਾ ਗਈ। ਅਲਵਰ ਦੇ ਵਧੀਕ ਐੱਸਪੀ ਤੇਜਪਾਲ ਸਿੰਘ ਨੇ ਕਿਹਾ ਕਿ ਹਾਦਸੇ ਮੌਕੇ ਵਾਹਨ ਵਿੱਚ ਡਰਾਈਵਰ ਸਣੇ ਚਾਰ ਲੋਕ ਸਵਾਰ ਸਨ ਤੇ ਤਿੰਨਾਂ ਜ਼ਖ਼ਮੀਆਂ ਨੂੰ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ। -ਪੀਟੀਆਈ



News Source link

- Advertisement -

More articles

- Advertisement -

Latest article