40.2 C
Patiāla
Thursday, April 24, 2025

ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ’ਤੇ ਫਰਾਂਸੀਸੀ ਪੱਤਰਕਾਰ ਨੂੰ ਜਾਰੀ ਕੀਤਾ ਗਿਆ ਸੀ ਨੋਟਿਸ

Must read


ਨਵੀਂ ਦਿੱਲੀ, 28 ਜਨਵਰੀ

ਭਾਰਤ ਨੇ ਅੱਜ ਸਪਸ਼ਟ ਕੀਤਾ ਹੈ ਕਿ ਦਿੱਲੀ ਆਧਾਰਿਤ ਫਰਾਂਸੀਸੀ ਪੱਤਰਕਾਰ ਨੂੰ ਨੋਟਿਸ ਉਸ ਦੀਆਂ ਖਬਰਾਂ ਕਰ ਕੇ ਨਹੀਂ ਬਲਕਿ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਕੇ ਦਿੱਤਾ ਗਿਆ ਸੀ। ਭਾਰਤ ਨੇ ਇਸ ਬਾਰੇ ਫਰਾਂਸ ਦੇ ਵਫਦ ਨੂੰ ਜਾਣਕਾਰੀ ਦੇ ਦਿੱਤੀ ਸੀ ਜਦੋਂ ਇਹ ਵਫਦ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੇ ਦੋ ਦਿਨਾ ਦੌਰੇ ਮੌਕੇ ਆਇਆ ਸੀ। ਨਵੀਂ ਦਿੱਲੀ ਨੇ ਫਰਾਂਸ ਦੀ ਪੱਤਰਕਾਰ ਵੈਨੇਸਾ ਡੌਗਨੈੱਕ ਨੂੰ ਵੀਜ਼ਾ ਨਿਯਮਾਂ ਦੀ ਕਥਿਤ ਉਲੰਘਣਾ ਲਈ ਨੋਟਿਸ ਜਾਰੀ ਕੀਤਾ ਸੀ ਅਤੇ ਉਸ ਤੋਂ 2 ਫਰਵਰੀ ਤੱਕ ਜਵਾਬ ਮੰਗਿਆ ਗਿਆ ਸੀ। ਵਿਦੇਸ਼ ਸਕੱਤਰ ਵਿਨੈ ਕਵਾਤੜਾ ਨੇ ਦੱਸਿਆ, ‘ਇਹ ਗੱਲ ਵਫਦ ਵਲੋਂ ਫਰਾਂਸੀਸੀ ਰਾਸ਼ਟਰਪਤੀ ਦੀ ਫੇਰੀ ਤੋਂ ਪਹਿਲਾਂ ਤੇ ਦੌਰੇ ਦੌਰਾਨ ਸਾਡੇ ਧਿਆਨ ਵਿਚ ਲਿਆਂਦੀ ਗਈ ਸੀ ਤੇ ਫਰਾਂਸ ਨੇ ਪਾਰਦਰਸ਼ੀ ਢੰਗ ਤੇ ਨਿਯਮਾਂ ਅਨੁਸਾਰ ਮਾਮਲੇ ਨੂੰ ਨਜਿੱਠਣ ਲਈ ਭਾਰਤ ਦੀ ਸ਼ਲਾਘਾ ਕੀਤੀ ਸੀ।’ ਉਨ੍ਹਾਂ ਕਿਹਾ, ‘ਇਹ ਲੋਕ ਉਹ ਕੰਮ ਕਰਨ ਲਈ ਆਜ਼ਾਦ ਹਨ ਜਿਹੜੀ ਜ਼ਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਗਈ ਹੈ ਪਰ ਇੱਥੇ ਇਹ ਮਾਮਲਾ ਨਿਯਮਾਂ ਦੀ ਪਾਲਣਾ ਨਾਲ ਜੁੜਿਆ ਹੋਇਆ ਹੈ।’

ਦੱਸਣਾ ਬਣਦਾ ਹੈ ਕਿ ਭਾਰਤ ਵਿਚ ਕੰਮ ਕਰ ਰਹੇ 30 ਵਿਦੇਸ਼ੀ ਪੱਤਰਕਾਰਾਂ ਨੇ ਪੱਤਰ ਲਿਖ ਕੇ ਡੌਗਨੈੱਕ ਨੂੰ ਜਾਰੀ ਕੀਤੇ ਨੋਟਿਸ ’ਤੇ ਚਿੰਤਾ ਪ੍ਰਗਟਾਈ ਸੀ। ਉਨ੍ਹਾਂ ਨੇ ਕਿਹਾ ਕਿ ਡੌਗਨੈੱਕ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਭਾਰਤ ਵਿੱਚ ਰਹਿ ਰਹੀ ਹੈ ਅਤੇ ਉਹ ਦੱਖਣੀ ਏਸ਼ੀਆ ਨੂੰ ਕਵਰ ਕਰਨ ਵਾਲੇ ਸੀਨੀਅਰ ਪੱਤਰਕਾਰਾਂ ਵਿਚ ਸ਼ੁਮਾਰ ਹੈ। -ਪੀਟੀਆਈ

 



News Source link
#ਵਜ #ਨਯਮ #ਦ #ਉਲਘਣ #ਕਰਨ #ਤ #ਫਰਸਸ #ਪਤਰਕਰ #ਨ #ਜਰ #ਕਤ #ਗਆ #ਸ #ਨਟਸ

- Advertisement -

More articles

- Advertisement -

Latest article