ਦੀਰ ਅਲ-ਬਲਾਹ (ਗਾਜ਼ਾ ਪੱਟੀ), 21 ਨਵੰਬਰ
ਇਜ਼ਰਾਇਲੀ ਫ਼ੌਜ ਨੇ ਅੱਜ ਉੱਤਰੀ ਗਾਜ਼ਾ ਦੇ ਇੱਕ ਹੋਰ ਹਸਪਤਾਲ ਨੇੜੇ ਕੱਟੜਪੰਥੀ ਸੰਗਠਨ ਹਮਾਸ ਖ਼ਿਲਾਫ਼ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਹਸਪਤਾਲ ਦੇ ਅੰਦਰ ਹਜ਼ਾਰਾਂ ਮਰੀਜ਼, ਸ਼ਰਨਾਰਥੀ ਅਤੇ ਸਿਹਤ ਕਰਮਚਾਰੀ ਮੌਜੂਦ ਹਨ। ਸਿਹਤ ਅਧਿਕਾਰੀਆਂ ਨੇ ਕੁਝ ਜ਼ਖਮੀਆਂ ਨੂੰ ਹਸਪਤਾਲ ਤੋਂ ਬਾਹਰ ਕੱਢਿਆ। ਹਸਪਤਾਲ ਦੇ ਅੰਦਰ ਫਸੇ ਮੈਡੀਕਲ ਕਰਮਚਾਰੀ ਅਤੇ ਗਾਜ਼ਾ ਵਿੱਚ ਹਮਾਸ ਵੱਲੋਂ ਚਲਾਏ ਜਾ ਰਹੇ ਸਿਹਤ ਮੰਤਰਾਲੇ ਨੇ ਕਿਹਾ ਕਿ ਇੱਕ ਬੰਬ ਇੰਡੋਨੇਸ਼ਿਆਈ ਹਸਪਤਾਲ ਦੀ ਦੂਜੀ ਮੰਜ਼ਿਲ ‘ਤੇ ਡਿੱਗਿਆ, ਜਿਸ ਕਾਰਨ 12 ਵਿਅਕਤੀਆਂ ਦੀ ਮੌਤ ਹੋ ਗਈ। ਦੋਵਾਂ ਨੇ ਇਜ਼ਰਾਈਲ ਨੂੰ ਦੋਸ਼ੀ ਕਰਾਰ ਦਿੱਤਾ। ਦੂਜੇ ਪਾਸੇ ਇਜ਼ਰਾਈਲ ਲੈ ਹਸਪਤਾਲ ’ਤੇ ਗੋਲਾਬਾਰੀ ਤੋਂ ਇਨਕਾਰ ਕੀਤਾ ਤੇ ਕਿਹਾ ਕਿ ਉਹ ਸਿਰਫ਼ ਅਤਿਵਾਦੀਆਂ ਨੂੰ ਨਿਸ਼ਾਾਨਾਂ ਬਣਾ ਰਿਹਾ ਹੈ।