16 C
Patiāla
Thursday, December 7, 2023

ਪਾਕਿਸਤਾਨ: ਰੱਖਿਆ ਸਕੱਤਰ ਦੀ ਝਾੜਝੰਬ ਕਾਰਨ ਜੱਜ ਨੂੰ ਅਹੁਦੇ ਤੋਂ ਹਟਾਇਆ

Must read


ਇਸਲਾਮਾਬਾਦ, 19 ਨਵੰਬਰ

ਪਾਕਿਸਤਾਨ ਦੇ ਸੂਬਾ ਪੰਜਾਬ ’ਚ ਇੱਕ ਜ਼ਿਲ੍ਹਾ ਜੱਜ ਨੂੰ ਦੇਸ਼ ਦੇ ਰੱਖਿਆ ਸਕੱਤਰ ਅਤੇ ਫੌਜ ਦੇ ਸਾਬਕਾ ਜਨਰਲ ਹਮੂਦੁਜ ਜ਼ਮਾਨ ਨੂੰ ਕਥਿਤ ਤੌਰ ’ਤੇ ਅਦਾਲਤ ਦੇ ਹੁਕਮ ਦੀ ਪਾਲਣਾ ਕਰਨ ’ਚ ਅਸਫਲ ਰਹਿਣ ’ਤੇ ਫਟਕਾਰ ਲਾਉਣ ਕਾਰਨ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਰਾਵਲਪਿੰਡੀ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਜੋਂ ਤਾਇਨਾਤ ਵਾਰਿਸ ਅਲੀ ਨੂੰ ਸ਼ਨਿਚਰਵਾਰ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਤੇ ਉਨ੍ਹਾਂ ਨੂੰ ਸਪੈਸ਼ਲ ਡਿਊੁਟੀ ਅਧਿਕਾਰੀ (ਓਐੱਸਡੀ) ਐਲਾਨਣ ਮਗਰੋਂ ਲਾਹੌਰ ਭੇਜ ਦਿੱਤਾ ਗਿਆ। ‘ਡਾਅਨ’ ਅਖਬਾਰ ਦੀ ਇੱਕ ਰਿਪੋਰਟ ਮੁਤਾਬਕ ਅਲੀ ਨੇ ਸ਼ੁੱਕਰਵਾਰ ਨੂੰ ਇੱਕ ਕੇਸ ਦੀ ਸੁਣਵਾਈ ਦੌਰਾਨ ਸੰਘੀ ਸਰਕਾਰ ਨੂੰ ਰੱਖਿਆ ਸਕੱਤਰ ਜ਼ਮਾਨ ਨੂੰ ਅਹੁਦੇ ਤੋਂ ਹਟਾਉਣ ਦਾ ਹੁਕਮ ਦਿੱਤਾ ਸੀ, ਜਿਸ ਮਗਰੋਂ ਉੱਚ ਅਧਿਕਾਰੀ ਖ਼ਫਾ ਸਨ। ਵਾਰਿਸ ਅਲੀ ਨੇ ਰੱਖਿਆ ਸਕੱਤਰ ਨੂੰ ਫੌਜ ਦੇ ਕਾਰੋਬਾਰਾਂ ਅਤੇ ਉਸ ਦੇ ਲਾਭਪਾਤਰੀਆਂ ਬਾਰੇ ਰਿਪੋਰਟ ਦਾਖਲ ਕਰਨ ਦੇ ਹੁਕਮ ਦਿੱਤੇ ਸੀ ਪਰ ਰੱਖਿਆ ਸਕੱਤਰ ਨੇ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਅਤੇ ਨਾ ਹੀ ਅਦਾਲਤ ’ਚ ਪੇਸ਼ ਹੋਏ। -ਪੀਟੀਆਈ



News Source link

- Advertisement -

More articles

- Advertisement -

Latest article