16 C
Patiāla
Thursday, December 7, 2023

ਖੜਗੇ ਤੇ ਰਾਹੁਲ ਵੱਲੋਂ ਭਾਰਤੀ ਟੀਮ ਦੇ ਪ੍ਰਦਰਸ਼ਨ ਦੀ ਸ਼ਲਾਘਾ

Must read


ਨਵੀਂ ਦਿੱਲੀ, 19 ਨਵੰਬਰ

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇੇ, ਪਾਰਟੀ ਨੇਤਾ ਰਾਹੁਲ ਗਾਂਧੀ ਤੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਅੱਜ ਆਸਟਰੇਲੀਆ ਨੂੰ ਕ੍ਰਿਕਟ ਵਿਸ਼ਵ ਕੱਪ ਜਿੱਤਣ ’ਤੇ ਵਧਾਈ ਦਿੱਤੀ ਅਤੇ ਭਾਰਤੀ ਟੀਮ ਦੇ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰ ਭਾਰਤੀ ਨੂੰ ਟੀਮ ਦੇ ਪ੍ਰਦਰਸ਼ਨ ’ਤੇ ਮਾਣ ਹੈ। ਉਨ੍ਹਾਂ ਨੇ ਐਕਸ ’ਤੇ ਪੋਸਟ ਕੀਤਾ, ‘‘ਭਾਰਤ ਵਧੀਆ ਖੇਡਿਆ ਅਤੇ ਦਿਲ ਜਿੱਤ ਲਏ। ਖੇਡ ਦੌਰਾਨ ਤੁਹਾਡਾ ਹੁਨਰ ਅਤੇ ਖੇਡ ਭਾਵਨਾ ਦਿਖਾਈ ਦਿੱਤੀ। ਪੂਰੇ ਵਿਸ਼ਵ ਕੱਪ ’ਚ ਤੁਹਾਡੇ ਪ੍ਰਦਰਸ਼ਨ ’ਤੇ ਹਰ ਭਾਰਤੀ ਨੂੰ ਮਾਣ ਹੈ।’’ ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਵੇਂ ਭਾਰਤ ਕ੍ਰਿਕਟ ਵਿਸ਼ਵ ਕੱਪ ਨਹੀਂ ਜਿੱਤ ਸਕਿਆ ਪਰ ਟੂਰਨਾਮੈਂਟ ਦੌਰਾਨ ਟੀਮ ਦਾ ਪ੍ਰਦਰਸ਼ਨ ‘ਕਿਸੇ ਮਿਸਾਲ ਤੋਂ ਘੱਟ ਨਹੀਂ ਸੀ।’’ ਕੇਜਰੀਵਾਲ ਨੇ ਐਕਸ ’ਤੇ ਪੋਸਟ ਕੀਤਾ, ‘‘ਭਾਰਤ ਭਾਵੇਂ ਖ਼ਿਤਾਬ ਤੋਂ ਖੁੰਝ ਗਿਆ ਪਰ ਵਿਸ਼ਵ ਕੱਪ ’ਚ ਟੀਮ ਦਾ ਪ੍ਰਦਰਸ਼ਨ ਕਿਸੇ ਪੱਖੋਂ ਵੀ ਮਾੜਾ ਨਹੀਂ ਸੀ। ਉਨ੍ਹਾਂ ਨੇ ਹੌਸਲੇ ਨਾਲ ਮੁਕਾਬਲਾ ਕੀਤਾ, ਬੇਮਿਸਾਲ ਕ੍ਰਿਕਟ ਖੇਡੀ ਅਤੇ ਹਰ ਮੈਚ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਟੂਰਨਾਮੈਂਟ ਦੌਰਾਨ ਦੇਸ਼ ਦਾ ਮਾਣ ਵਧਾਉਣ ਲਈ ਸਾਡੇ ਖਿਡਾਰੀਆਂ ਨੂੰ ਵਧਾਈ।’’ -ਪੀਟੀਆਈ

 



News Source link

- Advertisement -

More articles

- Advertisement -

Latest article