19.9 C
Patiāla
Sunday, December 3, 2023

ਬਠਿੰਡਾ: ਬਾਸਕਟਬਾਲ ਟੂਰਨਾਮੈਂਟ ਸਮਾਪਤ

Must read


ਮਨੋਜ ਸ਼ਰਮਾ

ਬਠਿੰਡਾ, 3 ਅਕਤੂਬਰ

ਇਥੋਂ ਦੇ ਖਾਲਸਾ ਸੀਨੀਅਰ ਸਕੂਲ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਅਧੀਨ ਬਾਸਕਟਬਾਲ ਮੁਕਾਬਲੇ ਸਮਾਪਤ ਹੋ ਗਏ। ਇਨ੍ਹਾਂ ਦਾ ਉਦਘਾਟਨ ਵਿਧਾਇਕ ਬਠਿੰਡਾ ਦੇ ਜਗਰੂਪ ਸਿੰਘ ਗਿੱਲ਼ ਵੱਲੋਂ ਕੀਤਾ ਗਿਆ। ਇਸ ਨਤੀਜੇ ਇਸ ਪ੍ਰਕਾਰ ਰਹੇੇ: ਅੰਡਰ 14 ਖ਼ਾਲਸਾ ਸਕੂਲ ਨੇ ਪਹਿਲਾ, ਮਹਿਮਾ ਸਰਜਾ ਦੂਜੇ ਤੇ ਸਪੋਰਟਸ ਸਕੂਲ ਘੁੱਦਾ ਤੀਜੇ ਸਥਾਨ ’ਤੇ ਰਿਹਾ। ਅੰਡਰ 17 ਵਿੱਚ ਸਪੋਰਟਸ ਸਕੂਲ ਘੁੱਦਾ ਪਹਿਲੇ, ਘੁੱਦਾ ਪਿੰਡ ਦੂਜੇ ਅਤੇ ਖਾਲਸਾ ਸਕੂਲ ਕੋਚਿੰਗ ਸੈਂਟਰ ਨੇ ਤੀਜੇ ਸਥਾਨ ’ਤੇ ਰਿਹਾ। ਅੰਡਰ 21 ਵਿੱਚ ਡੀਏਵੀ ਕਲੱਬ ਪਹਿਲਾ, ਦਿਉਣ ਦੂਜਾ ਅਤੇ ਪੁਲੀਸ ਕਲੱਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂ ਟੀਮਾਂ ਨੂੰ ਇਨਾਮ ਵੰਡਣ ਦੀ ਰਸਮ ਬਾਸਕਟਬਾਲ ਐਸੋਸੀਏਸ਼ਨ ਦੇ ਸਕੱਤਰ ਗੁਰਜੰਟ ਸਿੰਘ ਅਤੇ ਅੰਤਰਰਾਸ਼ਟਰੀ ਖਿਡਾਰੀ ਅੰਮ੍ਰਿਤਪਾਲ ਸਿੰਘ ਪਾਲੀ ਦੇ ਨਾਲ ਕੁਲਵੀਰ ਸਿੰਘ, ਬਲਜੀਤ ਸਿੰਘ ਬਰਾੜ, ਜਸਪ੍ਰੀਤ ਸਿੰਘ ਜੱਸੀ, ਕੁਲਵਿੰਦਰ ਸਿੰਘ ਰਿੰਕੂ, ਰਾਜਪਾਲ ਸਿੰਘ ਖਾਲਸਾ ਸਕੂਲ ਨੇ ਕੀਤੀ। ਰਾਜਿੰਦਰ ਸਿੰਘ ਕੋਚ ਤੇ ਅਮਰਜੀਤ ਸਿੰਘ ਨੇ ਮੈਚ ਕਰਾਉਣ ’ਚ ਅਹਿਮ ਭੂਮਿਕਾ ਨਿਭਾਈ।



News Source link

- Advertisement -

More articles

- Advertisement -

Latest article