19.9 C
Patiāla
Sunday, December 3, 2023

ਜੌੜਾਮਾਜਰਾ ਨੇ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ

Must read


ਸੁਭਾਸ਼ ਚੰਦਰ

ਸਮਾਣਾ, 3 ਅਕਤੂਬਰ

ਪੰਜਾਬ ਦੀਆਂ ਦਾਣਾ ਮੰਡੀਆਂ ਵਿੱਚ ਝੋਨੇ ਦੀ ਫਸਲ ਦੀ ਆਮਦ ਸ਼ੁਰੂ ਹੋ ਗਈ ਹੈ। ਸਰਕਾਰ ਵੱਲੋਂ ਸਰਕਾਰੀ ਬੋਲੀ ਦੇ ਸ਼ੁਰੂ ਕਰਵਾਉਣ ਦੀਆਂ ਹਦਾਇਤਾਂ ’ਤੇ ਸਮਾਣਾ ਦੀ ਅਨਾਜ ਮੰਡੀ ਵਿੱਚ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਝੋਨੇ ਦੀ ਪਲੇਠੀ ਢੇਰੀ ਦੀ ਬੋਲੀ ਕਰਵਾ ਕੇ ਖਰੀਦ ਸ਼ੁਰੂ ਕਰਵਾਈ। ਇਸ ਮੌਕੇ ਕੈਬਨਿਟ ਮੰਤਰੀ ਜੌੜਾਮਾਜਰਾ ਨੇ ਕਿਹਾ ਕਿ ਖਰੀਦ ਕੇਂਦਰਾਂ ’ਚ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਲਿਫਟਿੰਗ ਅਤੇ ਅਦਾਇਗੀ ਵੀ ਨਾਲੋ -ਨਾਲੋ ਹੋਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫਸਲ ਪਕਾ ਕੇ ਮੰਡੀ ਵਿੱਚ ਲਿਆਉਣ। ਸੀਜਨ ਦੌਰਾਨ ਜੇਕਰ ਕਿਸੇ ਨੂੰ ਵੀ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਨ੍ਹਾਂ ਨਾਲ ਕਿਸੇ ਵੀ ਸਮੇਂ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਗਰਗ (ਸੰਜੂ ਕਕਰਾਲਾ), ਵਾਈਸ ਪ੍ਰਧਾਨ ਕਸ਼ਮੀਰ ਸਿੰਘ ਰਾਜਲਾ, ਸੈਕਟਰੀ ਪਵਨ ਧੂਰੀ, ਕੈਸ਼ੀਅਰ ਜੀਵਨ ਬਘਰੋਲ, ਪਵਨ ਕੁਮਾਰ, ਨਰਿੰਦਰ ਕੁਮਾਰ, ਹਲਕਾ ਇੰਚਾਰਜ ਬਲਕਾਰ ਸਿੰਘ ਗਜੂਮਾਜਰਾ, ਪੀ.ਏ. ਗੁਰਦੇਵ ਸਿੰਘ ਟਵਿਾਣਾ, ਹਰਜਿੰਦਰ ਮਿੰਟੂ, ਓਐਸਡੀ ਗੁਲਜ਼ਾਰ ਵਿਰਕ ਤੋਂ ਇਲਾਵਾ ਸਾਰੀਆਂ ਖਰੀਦ ਏਜੰਸੀਆਂ ਦੇ ਅਧਿਕਾਰੀ ਵੀ ਮੌਜੂਦ ਰਹੇ।

ਲਹਿਰਾਗਾਗਾ (ਪੱਤਰ ਪ੍ਰੇਰਕ): ਬੇਸ਼ੱਕ ਪੰਜਾਬ ਸਰਕਾਰ ਨੇ ਝੋਨੇ ਦੀ ਖਰੀਦ ਇੱਕ ਅਕਤੂਬਰ ਤੋਂ ਚਾਲੂ ਕਰ ਦਿੱਤੀ ਹੈ, ਪਰ ਇਸ ਦੇ ਬਾਵਜੂਦ ਅਜੇ ਤੱਕ ਸਥਾਨਕ ਮੰਡੀ ਅਤੇ ਇਸ ਨਾਲ ਜੁੜੇ ਕਈ ਸੈਂਟਰਾਂ ਵਿੱਚ ਕਿਤੇ ਵੀ ਝੋਨੇ ਦੀ ਢੇਰੀ ਨਜ਼ਰ ਨਹੀਂ ਆਈ। ਜਦੋਂ ਝੋਨੇ ਦੀ ਆਮਦ ਸਬੰਧੀ ਕਿਸਾਨਾਂ ਨਾਲ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਇਸ ਵਾਰ ਝੋਨੇ ਦੀ ਫਸਲ ਪਛੇਤੀ ਹੈ, ਦੂਸਰਾ ਪਿੱਛੇ ਹਫਤਾ ਕੁ ਪਹਿਲਾਂ ਪਏ ਮੀਂਹ ਕਰਨ ਜ਼ੀਰੀ ਦੀ ਫਸਲ ਹੋਰ ਪਛੜ ਕੇ ਮੰਡੀਆਂ ਵਿੱਚ ਆਵੇਗੀ। ਉਨ੍ਹਾਂ ਕਿਹਾ ਕਿ ਅਜੇ ਇਸ ਹਫਤੇ ਵੀ ਮੰਡੀਆਂ ਵਿੱਚ ਜ਼ੀਰੀ ਦੀ ਕੋਈ ਆਮਦ ਹੋਣ ਦੀ ਸੰਭਾਵਨਾ ਨਹੀਂ ਹੈ।News Source link
#ਜੜਮਜਰ #ਨ #ਝਨ #ਦ #ਖਰਦ #ਸ਼ਰ #ਕਰਵਈ

- Advertisement -

More articles

- Advertisement -

Latest article