ਪੱਤਰ ਪ੍ਰੇਰਕ
ਭਗਤਾ ਭਾਈ, 3 ਅਕਤੂਬਰ
ਅਨੰਦ ਸਾਗਰ ਸਿੱਖਿਆ ਸੰਸਥਾਵਾਂ ਦੇ ਸਰਪ੍ਰਸਤ ਤੇ ਗੁਰਦੁਆਰਾ ਨਾਨਕਸਰ ਰੌਂਤਾ-ਕੋਇਰ ਸਿੰਘ ਵਾਲਾ ਦੇ ਮੌਜੂਦਾ ਮੁਖੀ ਸੰਤ ਭਜਨ ਸਿੰਘ ਨਾਨਕਸਰ ਪਟਿਆਲੇ ਦਾ ਦੇਹਾਂਤ ਹੋ ਗਿਆ। ਉਹ 88 ਵਰ੍ਹਿਆਂ ਦੇ ਸਨ। ਅੱਜ ਗੁਰਦੁਆਰਾ ਨਾਨਕਸਰ ਠਾਠ ਰੌਂਤਾ-ਕੌਇਰ ਸਿੰਘ ਵਾਲਾ ਵਿੱਚ ਬਾਬਾ ਭਜਨ ਸਿੰਘ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਇਸ ਮੌਕੇ ਨਾਨਕਸਰ ਕਲੇਰਾਂ ਤੋਂ ਬਾਬਾ ਘਾਲਾ ਸਿੰਘ, ਸੰਤ ਕੁਲਵੰਤ ਸਿੰਘ ਸਮਾਧ ਭਾਈ, ਸੰਤ ਅਜੀਤ ਸਿੰਘ ਬਰਨਾਲਾ, ਬਾਬਾ ਜੋਗਾ ਸਿੰਘ ਕਰਨਾਲ ਵਾਲੇ, ਬਾਬਾ ਤਿਰਲੋਚਨ ਸਿੰਘ ਸੀਂਘੜੇ ਵਾਲੇ, ਬਾਬਾ ਕਸ਼ਮੀਰਾ ਸਿੰਘ, ਬਾਬਾ ਭਾਗ ਸਿੰਘ, ਬਾਬਾ ਸੇਵਾ ਸਿੰਘ, ਬਾਬਾ ਹਰਚਰਨ ਸਿੰਘ ਤ੍ਰਿਪੜੀ, ਜਗਸੀਰ ਸਿੰਘ, ਜਨਰਲ ਸਕੱਤਰ ਗੁਰਪ੍ਰੀਤ ਸਿੰਘ, ਪ੍ਰਿੰਸੀਪਲ ਸੁਮਨ ਸ਼ਰਮਾ, ਡਾਇਰੈਕਟਰ ਸਰਵਪਾਲ ਸ਼ਰਮਾ, ਪ੍ਰਿੰਸੀਪਲ ਅਮਰਜੀਤ ਸਿੰਘ ਖਾਈ, ਅਨੰਦ ਸਾਗਰ ਸੰਸਥਾਵਾਂ ਦਾ ਸਟਾਫ ਤੇ ਸੰਗਤ ਹਾਜ਼ਰ ਸੀ।
ਬੀਬੀ ਕਰਤਾਰ ਕੌਰ ਨੇ ਅੰਤਿਮ ਸਸਕਾਰ ਮੌਕੇ ਪਹੁੰਚੀਆਂ ਧਾਰਮਿਕ ਸ਼ਖ਼ਸੀਅਤਾਂ ਤੇ ਸੰਗਤ ਦਾ ਧੰਨਵਾਦ ਕੀਤਾ।