16 C
Patiāla
Thursday, December 7, 2023

ਸਟੈਪਿੰਗ ਸਟੋਨ ਦੇ ਬੱਚਿਆਂ ਨੂੰ ਉਪਗ੍ਰਹਿਆਂ ਦੇ ਦਰਸ਼ਨ ਕਰਵਾਏ

Must read


ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 22 ਸਤੰਬਰ

ਇਥੋਂ ਦੇ ਸਟੈਪਿੰਗ ਸਟੋਨ ਸਕੂਲ ਸੈਕਟਰ 37 ਦੇ ਬੱਚਿਆਂ ਨੂੰ ਅੱਜ ਸ਼ਾਮ ਟੈਲਸਕੋਪ ਰਾਹੀਂ ਚੰਨ ਤੇ ਹੋਰ ਉਪਗ੍ਰਹਿਆਂ ਦੇ ਦਰਸ਼ਨ ਕਰਵਾਏ ਗਏ। ਇਸ ਮੌਕੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਜਿਸ ਦੀ ਵਿਦਿਆਰਥੀਆਂ ਦੇ ਮਾਪਿਆਂ ਨੇ ਸ਼ਲਾਘਾ ਕੀਤੀ। ਇਸ ਮੌਕੇ ਬੱਚਿਆਂ ਨੂੰ ਮੂਨਲਾਈਟ ਮੈਜਿਕ ਤੇ ਹੋਰ ਖੇਡਾਂ ਵੀ ਕਰਵਾਈਆਂ ਗਈਆਂ ਜਿਸ ਜ਼ਰੀਏ ਵੀ ਵਿਦਿਆਰਥੀਆਂ ਨੂੰ ਪੁਲਾੜ ਤੇ ਗ੍ਰਹਿਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਰਪ੍ਰਸਤ ਭਾਈਵਾਲ ਨੇਹਾ ਤੇ ਰੋਹਿਤ ਨੇ ਫਨ ਐਂਡ ਵੰਡਰ ਨਾਂ ਦਾ ਸਮਾਗਮ ਕਰਵਾਇਆ। ਇਸ ਮੌਕੇ ਪ੍ਰਿੰਸੀਪਲ ਅਨੂ ਕੁਮਾਰ ਨੇ ਕਿਹਾ ਕਿ ਇਸ ਮੌਕੇ ਉਨ੍ਹਾਂ ਨਵਾਂ ਤਜਰਬਾ ਕਰਦਿਆਂ ਬੱਚਿਆਂ ਨੂੰ ਆਸਮਾਨ, ਪੁਲਾੜ ਤੇ ਗ੍ਰਹਿਾਂ ਬਾਰੇ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਖੇਡਾਂ ਵਿਚ ਹਾਸਲ ਕੀਤਾ ਗਿਆਨ ਚਿਰਸਥਾਈ ਹੁੰਦਾ ਹੈ।News Source link

- Advertisement -

More articles

- Advertisement -

Latest article