ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 22 ਸਤੰਬਰ
ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26 ਵਿਚ ਵਿਦਿਆਰਥੀ ਚੋਣਾਂ ਜਿੱਤੀ ਖਾਲਸਾ ਕਾਲਜ ਸਟੂਡੈਂਟ ਕਾਊਂਸਲ ਨੇ ਅੱਜ ਜਿੱਤ ਦਾ ਜਸ਼ਨ ਮਨਾਇਆ। ਇਸ ਮੌਕੇ ਕਾਲਜ ਦੀ ਵਿਦਿਆਰਥੀ ਚੋਣਾਂ ਵਿਚ ਜਿੱਤੀ ਟੀਮ ਨੇ ਕੇਕ ਕੱਟਿਆ ਤੇ ਵਿਦਿਆਰਥੀਆਂ ਨੇ ਡੀਜੇ ਦੀਆਂ ਧੁਨਾਂ ’ਤੇ ਨਾਚ ਕੀਤਾ। ਕਾਲਜ ਦੇ ਵਿਦਿਆਰਥੀ ਆਗੂ ਰਜਤ ਖੁੱਲਰ, ਪ੍ਰਧਾਨ ਗਗਨਪ੍ਰੀਤ ਸਿੰਘ, ਮੀਤ ਪ੍ਰ਼ਧਾਨ ਅਰਸ਼ਦੀਪ ਸਿੰਘ, ਜਨਰਲ ਸਕੱਤਰ ਹਰਸ਼ ਬੱਬਰ, ਸੰਯੁਕਤ ਸਕੱਤਰ ਮੁਕੇਸ਼ ਕੁਮਾਰ ਤੇ ਹੋਰਾਂ ਨੇ ਇਸ ਮੌਕੇ ਸੰਬੋਧਨ ਕੀਤਾ ਤੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਡਾ. ਨਵਜੋਤ ਕੌਰ ਤੇ ਹੋਰ ਅਧਿਆਪਕ ਹਾਜ਼ਰ ਸਨ।
News Source link
#ਕਲਜ #ਵਚ #ਜਤ #ਦ #ਖਸ #ਵਚ #ਜਸ਼ਨ #ਮਨਏ