16 C
Patiāla
Thursday, December 7, 2023

ਮੁਆਵਜ਼ੇ ਲਈ ਬਰਨਾਲਾ ਦੇ ਡੀਸੀ ਦਫ਼ਤਰ ਅੱਗੇ ਕਿਸਾਨਾਂ ਦਾ ਧਰਨਾ

Must read


ਪਰਸ਼ੋਤਮ ਬੱਲੀ

ਬਰਨਾਲਾ, 22 ਸਤੰਬਰ

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਹੜ੍ਹਾਂ ਕਾਰਨ ਹੋਏ ਨੁਕਸਾਨ ਸਮੇਤ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਅੱਜ ਇੱਥੇ ਡੀਸੀ ਦਫ਼ਤਰ ਵਿਖੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਤੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ-ਧਨੇਰ) ਵੱਲੋਂ ਸਾਂਝਾ ਧਰਨਾ ਦਿੱਤਾ ਗਿਆ ਅਤੇ ਸਰਕਾਰਾਂ ਦੇ ਨਾਂ ਮੰਗ ਪੱਤਰ ਸੌਂਪਿਆ।

ਭਰਵੇਂ ਕਿਸਾਨੀ ਇਕੱਠ ਨੂੰ ਸੰਬੋਧਨ ਕਰਦਿਆਂ ਬੀਕੇਯੂ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਧਨੇਰ ਧੜੇ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਭਦੌੜ ਨੇ ਕਿਹਾ ਭਾਰੀ ਮੀਹਾਂ ਤੇ ਹੜ੍ਹਾਂ ਕਾਰਨ ਫਸਲਾਂ, ਮਨੁੱਖੀ ਜਾਨਾਂ, ਮਾਲ ਡੰਗਰ ਅਤੇ ਰੁਜ਼ਗਾਰ ਦੇ ਸਾਧਨਾਂ ਦਾ ਵੱਡੇ ਪੱਧਰ ’ਤੇ ਹੋਏ ਨੁਕਸਾਨ ਦਾ ਫੌਰੀ ਢੁਕਵਾਂ ਮੁਆਵਜ਼ਾ ਪੀੜਤਾਂ ਨੂੰ ਦਿੱਤਾ ਜਾਵੇ ਅਤੇ ਭਵਿੱਖ ‘ਚ ਹੜ੍ਹਾਂ ਨੂੰ ਰੋਕਣ ਦੇ ਠੋਸ ਕਦਮ ਉਠਾਏ ਜਾਣ। ਆਗੂਆਂ ਕਿਹਾ ਕਿ ਮੰਗਾਂ ਦੀ ਜਲਦ ਪੂਰਤੀ ਨਾ ਹੋਣ ‘ਤੇ ਜਥੇਬੰਦੀਆ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਮੁਤਾਬਕ ਸੰਘਰਸ਼ ਹੋਰ ਤੇਜ਼ ਕਰਨ ਲਈ ਮਜਬੂਰ ਹੋਣਾ ਪਵੇਗਾ। ਇਸ ਮੌਕੇ ਸੂਬਾ ਆਗੂ ਹਰਦੀਪ ਸਿੰਘ ਟੱਲੇਵਾਲ, ਰੂਪ ਸਿੰਘ ਛੰਨਾ, ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਜਨਰਲ ਸਕੱਤਰ ਜਰਨੈਲ ਸਿੰਘ ਬਦਰਾ, ਦਰਸ਼ਨ ਸਿੰਘ ਭੈਣੀ, ਭਗਤ ਸਿੰਘ ਛੰਨਾ, ਧਨੇਰ ਧੜੇ ਦੇ ਸਾਹਿਬ ਸਿੰਘ ਬਡਬਰ, ਜਗਰਾਜ ਸਿੰਘ ਹਰਦਾਸਪੁਰਾ, ਗੁਰਦੇਵ ਮਾਂਗੇਵਾਲ, ਬਾਬੂ ਸਿੰਘ ਖੁੱਡੀ, ਨਾਨਕ ਸਿੰਘ, ਕਾਲਾ ਸਿੰਘ ਜੈਦ ਅਤੇ ਔਰਤ ਜ਼ਿਲ੍ਹਾ ਕਨਵੀਨਰ ਕਮਲਜੀਤ ਕੌਰ ਬਰਨਾਲਾ,ਅਮਰਜੀਤ ਕੌਰ ਬਡਬਰ, ਸੰਦੀਪ ਕੌਰ ਪੱਤੀ, ਬਿੰਦਰ ਪਾਲ ਕੌਰ ਭਦੌੜ‌, ਲਖਵੀਰ ਕੌਰ ਧਨੌਲਾ,ਸੁਖਦੇਵ ਕੌਰ ਠੁੱਲੀਵਾਲ, ਅਮਰਜੀਤ ਕੌਰ ਤੇ ਮਨਜੀਤ ਕੌਰ ਖੁੱਡੀ ਹਾਜ਼ਰ ਸਨ।News Source link

- Advertisement -

More articles

- Advertisement -

Latest article