37.9 C
Patiāla
Wednesday, June 19, 2024

ਰਿਸ਼ਵਤ ਲੈਣ ਦੇ ਦੋਸ਼ ਹੇਠ ਏਐੱਸਆਈ ਖ਼ਿਲਾਫ਼ ਕੇਸ ਦਰਜ

Must read


ਹੁਸ਼ਿਆਰ ਸਿੰਘ ਰਾਣੂ/ ਮੇਜਰ ਸਿੰਘ ਮੱਟਰਾਂ

ਮਾਲੇਰਕੋਟਲਾ/ ਭਵਾਨੀਗੜ੍ਹ, 8 ਅਗਸਤ

ਵਿਜੀਲੈਂਸ ਬਿਊਰੋ ਨੇ ਥਾਣਾ ਸਿਟੀ-1 ਮਾਲੇਰਕੋਟਲਾ ਵਿੱਚ ਤਾਇਨਾਤ ਸਹਾਇਕ ਸਬ-ਇੰਸਪੈਕਟਰ ਖ਼ਿਲਾਫ਼ ਰਿਸ਼ਵਤ ਲੈਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਮਾਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਹਿਮਤਾਣਾ ਵਾਸੀ ਜਗਤਾਰ ਸਿੰਘ ਨੇ ਏਐੱਸਆਈ ਖ਼ਿਲਾਫ਼ 10 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਲਗਾਏ ਸਨ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਜਗਤਾਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਏਐੱਸਆਈ ਨੇ ਉਸਦੇ ਪੁੱਤਰ ਪਵਨਪ੍ਰੀਤ ਸਿੰਘ ਖ਼ਿਲਾਫ਼ ਦਰਜ ਸ਼ਿਕਾਇਤ ’ਚੋਂ ਨਾਮ ਕਢਵਾਉਣ ਬਦਲੇ ਉਸ ਕੋਲੋਂ ਰਿਸ਼ਵਤ ਵਜੋਂ 50,000 ਰੁਪਏ ਮੰਗੇ ਸਨ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਮੁਲਜ਼ਮ ਉਸ ਤੋਂ 10 ਹਜ਼ਾਰ ਰੁਪਏ ਲੈ ਚੁੱਕਿਆ ਹੈ। ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਦੀ ਟੀਮ ਨੇ ਉਸ ਨੂੰ ਫੜਨ ਲਈ ਜਾਲ ਵਿਛਾਇਆ ਪਰ ਉਹ ਵਿਜੀਲੈਂਸ ਦੀ ਟੀਮ ਨੂੰ ਦੇਖ ਕੇ ਕਾਰ ਵਿੱਚ ਫਰਾਰ ਹੋ ਗਿਆ। ਵਿਜੀਲੈਂਸ ਬਿਊਰੋ ਦੀ ਟੀਮ ਨੇ ਉਸ ਦਾ ਪਿੱਛਾ ਕੀਤਾ ਤਾਂ ਬਾਲਦ ਕੈਂਚੀਆਂ (ਭਵਾਨੀਗੜ੍ਹ) ਨੇੜੇ ਉਸ ਦੀ ਕਾਰ ਚਿੱਕੜ ਵਿੱਚ ਫਸ ਗਈ, ਜਿਸ ਨੂੰ ਛੱਡ ਕੇ ਉਹ ਫਰਾਰ ਹੋ ਗਿਆ। ਉਸ ਦੀ ਕਾਰ ਵਿੱਚੋਂ 460 ਗ੍ਰਾਮ ਭੁੱਕੀ ਅਤੇ 9 ਗ੍ਰਾਮ ਅਫ਼ੀਮ ਤੋਂ ਇਲਾਵਾ ਰਿਸ਼ਵਤ ਦੇ 10 ਹਜ਼ਾਰ ਰੁਪਏ ਬਰਾਮਦ ਹੋਏ।News Source link

- Advertisement -

More articles

- Advertisement -

Latest article