38.6 C
Patiāla
Monday, June 24, 2024

ਸਾਉਣ ਮਹੀਨੇ ਦੇ ਸੋਮਵਾਰ ਕਾਰਨ ਗਿਆਨਵਾਪੀ ਕੰਪਲੈਕਸ ’ਚ 3 ਘੰਟਿਆਂ ਦੀ ਦੇਰੀ ਨਾਲ ਸ਼ੁਰੂ ਹੋਇਆ ਸਰਵੇਖਣ – punjabitribuneonline.com

Must read


ਵਾਰਾਨਸੀ, 7 ਅਗਸਤ

ਸਾਉਣ ਮਹੀਨੇ ਦੇ ਸੋਮਵਾਰ ਦੇ ਮੱਦੇਨਜ਼ਰ ਕਾਸ਼ੀ ਵਿਸ਼ਵਨਾਥ ਮੰਦਰ ਵਿਚ ਸ਼ਰਧਾਲੂਆਂ ਦੇ ਭਾਰੀ ਭੀੜ ਕਾਰਨ ਗਿਆਨਵਾਪੀ ਕੰਪਲੈਕਸ ਵਿਚ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਦੀ ਟੀਮ ਵੱਲੋਂ ਤਿੰਨ ਘੰਟੇ ਦੀ ਦੇਰੀ ਨਾਲ ਸਰਵੇਖਣ ਸ਼ੁਰੂ ਕੀਤਾ ਗਿਆ। ਸਰਕਾਰੀ ਵਕੀਲ ਰਾਜੇਸ਼ ਮਿਸ਼ਰਾ ਨੇ ਦੱਸਿਆ ਕਿ ਗਿਆਨਵਾਪੀ ਕੰਪਲੈਕਸ ਦੇ ਬਿਲਕੁਲ ਨਾਲ ਸਥਿਤ ਕਾਸ਼ੀ ਵਿਸ਼ਵਨਾਥ ਮੰਦਰ ‘ਚ ਸ਼ਰਧਾਲੂਆਂ ਦੀ ਭਾਰੀ ਭੀੜ ਕਾਰਨ ਅੱਜ ਚੌਥੇ ਦਿਨ ਏਐੱਸਆਈ ਦੀ ਜਾਂਚ ਤਿੰਨ ਘੰਟੇ ਦੀ ਦੇਰੀ ਨਾਲ ਸ਼ੁਰੂ ਹੋਈ। ਸ੍ਰੀ ਮਿਸ਼ਰਾ ਮੁਤਾਬਕ ਐਤਵਾਰ ਨੂੰ ਗਿਆਨਵਾਪੀ ਮਸਜਿਦ ਦੇ ਤਿੰਨੋਂ ਗੁੰਬਦਾਂ ਅਤੇ ਬੇਸਮੈਂਟ ਦਾ ਸਰਵੇ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਤਿੰਨੋਂ ਗੁੰਬਦਾਂ ਅਤੇ ਬੇਸਮੈਂਟ ਦੀ ਮੈਪਿੰਗ ਅਤੇ ਫੋਟੋਗ੍ਰਾਫੀ ਕੀਤੀ ਗਈ, ਜੋ ਅੱਜ ਵੀ ਜਾਰੀ ਰਹੇਗੀ।



News Source link

- Advertisement -

More articles

- Advertisement -

Latest article