37.9 C
Patiāla
Wednesday, June 19, 2024

ਅਸਾਮ ਵਿੱਚੋਂ ਵਿਸਫੋਟਕ ਸਮੱਗਰੀ ਦਾ ਵੱਡਾ ਜ਼ਖੀਰਾ ਬਰਾਮਦ – punjabitribuneonline.com

Must read


ਗੁਹਾਟੀ, 7 ਅਗਸਤ

ਅਸਾਮ ਦੇ ਕਚਾਰ ਜ਼ਿਲ੍ਹੇ ਵਿੱਚੋਂ ਅੱਜ ਧਮਾਕਾਖੇਜ਼ ਸਮੱਗਰੀ ਦਾ ਵੱਡਾ ਜ਼ਖੀਰਾ ਬਰਾਮਦ ਹੋਇਆ ਹੈ ਜਿਨ੍ਹਾਂ ਵਿਚ ਜੈਲੇਟਿਨ ਸਟਿੱਕਸ ਅਤੇ ਡੈਟੋਨੇਟਰ ਸ਼ਾਮਲ ਹਨ। ਅਸਾਮ ਰਾਈਫਲਜ਼ ਦੇ ਬੁਲਾਰੇ ਅਨੁਸਾਰ ਅਰਧ ਸੈਨਿਕ ਬਲ ਅਤੇ ਅਸਾਮ ਪੁਲੀਸ ਦੀ ਇੱਕ ਸਾਂਝੀ ਟੀਮ ਨੇ ਰਾਨੀਘਾਟ ਬਾਜ਼ਾਰ ਤੋਂ ਵਿਸਫੋਟਕ ਸਮੱਗਰੀ ਦਾ ਵੱਡਾ ਜ਼ਖੀਰਾ ਬਰਾਮਦ ਕੀਤਾ। ਸੁਰੱਖਿਆ ਟੀਮ ਨੇ 200 ਜੈਲੇਟਿਨ ਸਟਿਕਸ ਅਤੇ 200 ਡੈਟੋਨੇਟਰ ਬਰਾਮਦ ਕੀਤੇ ਹਨ। ਇਹ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਇਹ ਵਿਸਫੋਟਕ ਸਮੱਗਰੀ ਮਨੀਪੁਰ ਭੇਜੀ ਜਾ ਰਹੀ ਸੀ, ਜਿੱਥੇ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੋਂ ਜਾਰੀ ਫਿਰਕੂ ਹਿੰਸਾ ਵਿੱਚ 160 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੀਟੀਆਈ

 



News Source link

- Advertisement -

More articles

- Advertisement -

Latest article