ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਅਗਸਤ
ਦਿੱਲੀ ਮੈਟਰੋ ਦੇ ਏਮਜ਼ ਸਟੇਸ਼ਨ ’ਤੇ 40 ਸਾਲਾ ਵਿਅਕਤੀ ਨੇ ਅੱਜ ਮੈਟਰੋ ਅੱਗੇ ਕਥਿਤ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਅੱਜ ਸਵੇਰੇ ਲਗਪਗ ਦਸ ਵਜੇ ਵਾਪਰੀ।
ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਏਮਜ਼ ਦੇ ਟਰਾਮਾ ਸੈਂਟਰ ਵਿੱਚ ਭੇਜ ਦਿੱਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਉਸ ਦੇ ਆਧਾਰ ਕਾਰਡ ਰਾਹੀਂ ਅਮਿਤ ਸਿੰਘ ਵਾਸੀ ਬਿਹਾਰ ਵਜੋਂ ਹੋਈ ਹੈ। ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜਦੋਂ ਪੀੜਤ ਨੇ ਕਥਿਤ ਤੌਰ ’ਤੇ ਛਾਲ ਮਾਰੀ ਤਾਂ ਉਸ ਦੇ ਸਿਰ ਵਿੱਚ ਸੱਟ ਲੱਗੀ ਅਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਅਪਰਾਧ ਅਤੇ ਫੋਰੈਂਸਿਕ ਟੀਮਾਂ ਨੂੰ ਬੁਲਾਇਆ ਗਿਆ ਤੇ ਜਾਂਚ ਜਾਰੀ ਸੀ। ਹਾਲਾਂਕਿ, ਇਸ ਘਟਨਾ ਮੈਟਰੋ ਕਾਰਨ ਆਵਾਜਾਈ ਵਿੱਚ ਬਹੁਤਾ ਵਿਘਨ ਨਹੀਂ ਪਿਆ।