38.6 C
Patiāla
Monday, June 24, 2024

ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੀ ਚੋਣ: ਕਾਬਜ਼ ਧਿਰ ਦੇ ਸੱਤ ਉਮੀਦਵਾਰ ਜਿੱਤੇ

Must read


ਖੇਤਰੀ ਪ੍ਰਤੀਨਿਧ

ਐਸ.ਏ.ਐਸ. ਨਗਰ(ਮੁਹਾਲੀ), 4 ਅਗਸਤ

ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੀ ਕਾਰਜਕਾਰਨੀ ਦੇ ਨੌਂ ਮੈਂਬਰਾਂ ਦੀ ਚੋਣ ਅੱਜ ਇੱਥੋਂ ਦੇ ਸਨਅਤੀ ਖੇਤਰ ਵਿੱਚ ਮੁਹਾਲੀ ਇੰਡਸਟਰੀ ਐਸੋਸੀਏਸ਼ਨ ਭਵਨ ’ਚ ਰਿਟਰਨਿੰਗ ਅਫ਼ਸਰਾਂ ਰੁਪਿੰਦਰ ਸਿੰਘ ਸਚਦੇਵਾ ਅਤੇ ਯੋਗੇਸ਼ ਸਾਗਰ ਦੀ ਦੇਖ-ਰੇਖ ਹੇਠ ਹੋਈ। ਲਾਰਜ, ਮੀਡੀਅਮ ਤੇ ਸਮਾਲ ਸਕੇਲ ਇੰਡਸਟਰੀ ਦੇ ਚੁਣੇ ਜਾਣ ਵਾਲੇ ਤਿੰਨ-ਤਿੰਨ ਮੈਂਬਰਾਂ ਲਈ 15 ਉਮੀਦਵਾਰ ਮੈਦਾਨ ਵਿੱਚ ਸਨ। ਇਨ੍ਹਾਂ ’ਚੋਂ ਸੱਤ ਮੈਂਬਰ ਕਾਬਜ਼ ਧਿਰ ਦੇ ਚੁਣੇ ਗਏ ਜਦਕਿ ਦੋ ਮੈਂਬਰ ਦੂਜੀ ਧਿਰ ਦੇ ਸਨ।

ਲਾਰਜ ਸਕੇਲ ਇੰਡਸਟਰੀ ਵਿੱਚੋਂ ਮਨਦੀਪ ਸਿੰਘ, ਰਾਜੀਵ ਗੁਪਤਾ ਅਤੇ ਆਈ.ਐੱਸ. ਛਾਬੜਾ ਕ੍ਰਮਵਾਰ 18, 18 ਤੇ 16 ਵੋਟਾਂ ਲੈ ਕੇ ਜੇਤੂ ਰਹੇ। ਮੀਡੀਅਮ ਸਕੇਲ ਇੰਡਸਟਰੀ ਵਿੱਚ ਦਿਲਪ੍ਰੀਤ ਸਿੰਘ ਬੋਪਾਰਾਏ, ਵਿਵੇਕ ਕਪੂਰ ਤੇ ਕਮਲ ਕੁਮਾਰ ਧੂਪਰ ਕ੍ਰਮਵਾਰ 37, 33 ਤੇ 29 ਵੋਟਾਂ ਲੈ ਕੇ ਜਿੱਤੇ। ਸਮਾਲ ਸਕੇਲ ਇੰਡਸਟਰੀ ਵਿੱਚ ਬਲਜੀਤ ਸਿੰਘ, ਮੁਕੇਸ਼ ਬਾਂਸਲ ਤੇ ਜਸਵਿੰਦਰ ਸਿੰਘ ਰੰਧਾਵਾ ਕ੍ਰਮਵਾਰ 136, 110 ਤੇ 109 ਵੋਟਾਂ ਲੈ ਕੇ ਜੇਤੂ ਰਹੇ। ਐਸੋਸੀਏਸ਼ਨ ਦੇ ਜੇਤੂ ਰਹੇ 9 ਮੈਂਬਰ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਕਰਨਗੇ।News Source link
#ਮਹਲ #ਇਡਸਟਰ #ਐਸਸਏਸ਼ਨ #ਦ #ਚਣ #ਕਬਜ਼ #ਧਰ #ਦ #ਸਤ #ਉਮਦਵਰ #ਜਤ

- Advertisement -

More articles

- Advertisement -

Latest article