ਨਵੀਂ ਦਿੱਲੀ, 4 ਅਗਸਤਸੁਪਰੀਮ ਕੋਰਟ ਨੇ ਅੱਜ ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਜੈਅੰਤ ਨਾਥ ਦਿੱਲੀ ਇਲੈੱਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ (ਡੀਈਆਰਸੀ) ਦਾ ਅੰਤਰਿਮ ਚੇਅਰਪਰਸਨ ਨਿਯੁਕਤ ਕੀਤਾ ਹੈ। ਇਹ ਹੁਕਮ ਚੀਫ ਜਸਟਿਸ ਡੀ.ਵਾਈ. ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਪਾਸ ਕੀਤੇ। ਬੈਂਚ ਨੇ ਇਹ ਹੁਕਮ ਦਿੱਲੀ ਸਰਕਾਰ ਵੱਲੋਂ ਪੇਸ਼ ਹੋਏ ਵਕੀਲ ਅਭਿਸ਼ੇਕ ਸਿੰਘਵੀ ਵੱਲੋਂ ਇਹ ਆਖੇ ਜਾਣ ਕਿ ਸਿਖਰਲੀ ਅਦਾਲਤ ਇਸ ਅਹੁਦੇ ਲਈ ਕਿਸੇ ਨੂੰ ਵੀ ਚੁਣ ਸਕਦੀ ਹੈ, ਮਗਰੋਂ ਪਾਸ ਕੀਤਾ। -ਪੀਟੀਆਈ