37.9 C
Patiāla
Wednesday, June 19, 2024

ਧਨਖੜ ਨੇ ਖੜਗੇ ਅਤੇ ਪਵਾਰ ਨਾਲ ਕੀਤੀ ਮੁਲਾਕਾਤ

Must read


ਨਵੀਂ ਦਿੱਲੀ: ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਮਨੀਪੁਰ ਮੁੱਦੇ ’ਤੇ ਸਿਖਰਲੇ ਸਦਨ ’ਚ ਚੱਲ ਰਹੇ ਜਮੂਦ ਨੂੰ ਤੋੜਨ ਲਈ ਅੱਜ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਅਤੇ ਐੱਨਸੀਪੀ ਮੁਖੀ ਸ਼ਰਦ ਪਵਾਰ ਨਾਲ ਮੁਲਾਕਾਤ ਕੀਤੀ। ਰਾਜ ਸਭਾ ਚੇਅਰਮੈਨ ਧਨਖੜ ਨੇ ਮਨੀਪੁਰ ਮੁੱਦੇ ’ਤੇ ਨੇਮ 176 ਤਹਿਤ ਚਰਚਾ ਦੀ ਇਜਾਜ਼ਤ ਦਿੱਤੀ ਸੀ ਪਰ ਵਿਰੋਧੀ ਧਿਰ ਨੇਮ 267 ਤਹਿਤ ਚਰਚਾ ਕਰਾਉਣ ’ਤੇ ਅੜੀ ਹੋਈ ਹੈ। ਉਹ ਚਾਹੁੰਦੀ ਹੈ ਕਿ ਸਦਨ ਦਾ ਸਾਰਾ ਕੰਮ ਰੋਕ ਕੇ ਚਰਚਾ ਕਰਵਾਈ ਜਾਵੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮੁੱਦੇ ’ਤੇ ਬਿਆਨ ਦੇਣ। ਧਨਖੜ ਵੱਲੋਂ ਵਿਰੋਧੀ ਧਿਰਾਂ ਦੇ ਮੈਂਬਰਾਂ ਨਾਲ ਮੀਟਿੰਗਾਂ ਜਾਰੀ ਹਨ ਤਾਂ ਜੋ ਰਾਜ ਸਭਾ ਦੀ ਕਾਰਵਾਈ ਸੁਚਾਰੂ ਢੰਗ ਨਾਲ ਚੱਲ ਸਕੇ। -ਪੀਟੀਆਈNews Source link

- Advertisement -

More articles

- Advertisement -

Latest article