ਨਵੀਂ ਦਿੱਲੀ, 2 ਅਗਸਤ
ਕੇਂਦਰ ਸਰਕਾਰ ਜਲਦੀ ਹੀ ਬੈਰੀਅਰ ਮੁਕਤ ਟੌਲ ਪ੍ਰਣਾਲੀ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ। ਇਸ ਦੇ ਲਾਗੂ ਹੋਣ ਨਾਲ ਵਾਹਨ ਚਾਲਕਾਂ ਨੂੰ ਟੌਲ ਬੂਥ ’ਤੇ ਅੱਧਾ ਮਿੰਟ ਲਈ ਵੀ ਖੜ੍ਹੇ ਨਹੀਂ ਹੋਣਾ ਪਵੇਗਾ। ਕੇਂਦਰੀ ਸੜਕੀ ਆਵਾਜਾਈ ਤੇ ਰਾਜਮਾਰਗ ਰਾਜ ਮੰਤਰੀ ਵੀਕੇ ਸਿੰਘ ਨੇ ਅੱਜ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੈਰੀਰ ਮੁਕਤ ਟੌਲ ਪ੍ਰਣਾਲੀ ਦਾ ਟਰਾਇਲ ਚੱਲ ਰਿਹਾ ਹੈ। -ਪੀਟੀਆਈ