38.6 C
Patiāla
Monday, June 24, 2024

ਝਾਰਖੰਡ: ਕੌਮੀ ਝੰਡੇ ਦਾ ਅਪਮਾਨ ਕਰਨ ਦੇ ਦੋਸ਼ ਹੇਠ 18 ਖ਼ਿਲਾਫ਼ ਕੇਸ ਦਰਜ

Must read


ਮੈਦਿਨੀਨਗਰ, 30 ਜੁਲਾਈ

ਝਾਰਖੰਡ ਦੇ ਪਲਾਮੂ ਜ਼ਿਲ੍ਹੇ ਵਿੱਚ ਮੁਹੱਰਮ ਦੇ ਸਮਾਗਮ ਦੌਰਾਨ ਕੌਮੀ ਝੰਡੇ ਦਾ ਅਪਮਾਨ ਕਰਨ ਦੇ ਦੋਸ਼ ਹੇਠ 18 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਹ ਜਾਣਕਾਰੀ ਅੱਜ ਇੱਕ ਪੁਲੀਸ ਅਧਿਕਾਰੀ ਨੇ ਦਿੱਤੀ। ਇਹ ਘਟਨਾ ਸੂਬੇ ਦੀ ਰਾਜਧਾਨੀ ਰਾਂਚੀ ਤੋਂ ਕਰੀਬ 175 ਕਿਲੋਮੀਟਰ ਦੂਰ ਚੈਨਪੁਰ ਪੁਲੀਸ ਥਾਣੇ ਦੇ ਖੇਤਰ ਅਧੀਨ ਸ਼ੁੱਕਰਵਾਰ ਨੂੰ ਵਾਪਰੀ। ਪੁਲੀਸ ਦੇ ਵਧੀਕ ਸੁਪਰਡੈਂਟ ਰਿਸ਼ਵ ਗਰਗ ਨੇ ਦੱਸਿਆ ਕਿ ਸਮਾਗਮ ਦੌਰਾਨ ਡੀਜੇ ਚਲਾ ਕੇ ਕੌਮੀ ਝੰਡਾ ਹਵਾ ਵਿੱਚ ਉਛਾਲਿਆ ਗਿਆ। ਕੌਮੀ ਝੰਡੇ ਦਾ ਅਪਮਾਨ ਕਰਨ ਸਬੰਧੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲੀਸ ਨੇ ਮਾਮਲੇ ਦੀ ਜਾਂਚ ਕੀਤੀ। ਉਨ੍ਹਾਂ ਕਿਹਾ ਕਿ ਝੰਡੇ ਦੇ ਤਿੰਨੋਂ ਰੰਗ ਤਾਂ ਕੌਮੀ ਝੰਡੇ ਵਰਗੇ ਸਨ ਪਰ ਇਸ ਵਿੱਚੋਂ ਅਸ਼ੋਕ ਚੱਕਰ ਗਾਇਬ ਸੀ। ਅਸ਼ੋਕ ਚੱਕਰ ਦੀ ਥਾਂ ਉਰਦੂ ਵਿੱਚ ਕੁਝ ਸ਼ਬਦ ਲਿਖੇ ਹੋਏ ਸਨ ਅਤੇ ਹੇਠਾਂ ਇਕ ਤਲਵਾਰ ਦਾ ਨਿਸ਼ਾਨ ਬਣਿਆ ਹੋਇਆ ਸੀ। ਇਸ ਸਬੰਧੀ ਪੰਜ ਅਣਪਛਾਤਿਆਂ ਸਣੇ 18 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਕਾਬੂ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ। -ਪੀਟੀਆਈNews Source link

- Advertisement -

More articles

- Advertisement -

Latest article