37.9 C
Patiāla
Wednesday, June 19, 2024

ਕੰਬੋਜ ਧਰਮਸ਼ਾਲਾ ’ਚ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ

Must read


ਪੱਤਰ ਪ੍ਰੇਰਕ

ਬਨੂੜ, 30 ਜੁਲਾਈ

ਸ਼ਹੀਦ ਊਧਮ ਸਿੰਘ ਦਾ 84ਵਾਂ ਸ਼ਹੀਦੀ ਦਿਹਾੜਾ ਅੱਜ ਇੱਥੋਂ ਦੀ ਕੰਬੋਜ ਧਰਮਸ਼ਾਲਾ ਵਿੱਚ ਮਨਾਇਆ ਗਿਆ, ਜਿਸ ਵਿੱਚ ਇਲਾਕੇ ਦੇ ਸੈਂਕੜੇ ਪੁਰਸ਼ਾਂ, ਔਰਤਾਂ ਅਤੇ ਨੌਜਵਾਨਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰਬੰਧਕਾਂ ਨੇ ਸ਼ਹੀਦ ਊਧਮ ਸਿੰਘ ਦੇ ਬੁੱਤ ’ਤੇ ਫੁੱਲਾਂ ਦੇ ਹਾਰ ਪਹਿਨਾ ਕੇ ਸ਼ਰਧਾਂਜਲੀ ਭੇਟ ਕੀਤੀ।

ਸ਼ਹੀਦ ਊਧਮ ਸਿੰਘ ਯਾਦਗਾਰ ਕਮੇਟੀ ਵੱਲੋਂ ਪ੍ਰੇਮ ਸਿੰਘ ਘੜਾਮਾਂ ਦੀ ਅਗਵਾਈ ਹੇਠ ਕਰਾਏ ਗਏ ਇਸ ਸਮਾਰੋਹ ਮੌਕੇ ਲਗਾਏ ਖੂਨ ਦਾਨ ਕੈਂਪ ਵਿੱਚ ਰੋਟਰੀ ਕਲੱਬ ਚੰਡੀਗੜ੍ਹ ਤੋਂ ਆਈ ਟੀਮ ਨੇ 80 ਨੌਜਵਾਨਾਂ ਤੋਂ ਖੂਨ ਹਾਸਿਲ ਕੀਤਾ। ਬਾਬਾ ਦਿਲਬਾਗ ਸਿੰਘ ਨੇ ਖੂਨ ਦਾਨੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਯੂਥ ਕੇਸਰੀ ਟੀਮ ਵੱਲੋਂ ਜ਼ੋਰਾ ਸਿੰਘ ਦੀ ਅਗਵਾਈ ਹੇਠ 400 ਦੇ ਕਰੀਬ ਪੌਦੇ ਵੀ ਵੰਡੇ ਗਏ। ਸਮਾਗਮ ਵਿੱਚ ਰਿਟਾਇਰਡ ਜੱਜ ਪੀਪੀ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉੱਘੇ ਚਿੰਤਕ ਡਾ ਪਿਆਰੇ ਲਾਲ ਗਰਗ, ਪੱਤਰਕਾਰ ਬਲਵਿੰਦਰ ਸਿੰਘ ਜੰਮੂ, ਜੈ ਸਿੰਘ ਛਿੱਬਰ, ਦੀਦਾਰ ਸਿੰਘ ਨਲਵੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਅਤੇ ਸੰਬੋਧਨ ਕੀਤਾ। ਢਾਡੀ ਜਥੇ ਅਤੇ ਗਾਇਕ ਰੋਮੀ ਘੜਾਮਾਂ ਨੇ ਵਾਰਾਂ ਅਤੇ ਗੀਤ ਪੇਸ਼ ਕੀਤੇ। ਹਰਪ੍ਰੀਤ ਸਿੰਘ ਧਰਮਗੜ੍ਹ ਨੇ ਸ਼ਹੀਦ ਊਧਮ ਸਿੰਘ ਬਾਰੇ ਕਵਿਤਾ ਸੁਣਾਈ। ਇਸ ਮੌਕੇ ਪਾਸ ਮਤਿਆਂ ਰਾਹੀਂ ਜ਼ੀਰਕਪੁਰ-ਸੁਨਾਮ ਕੌਮੀ ਮਾਰਗ ਦਾ ਨਾਮ ਸ਼ਹੀਦ ਊਧਮ ਸਿੰਘ ਤੇ ਨਾਮ ਤੇ ਰੱਖਣ, ਸ਼ਹੀਦ ਊਧਮ ਸਿੰਘ ਦੇ ਲੰਡਨ ਤੋਂ ਸਾਰੇ ਦਸਤਾਵੇਜ਼ ਵਾਪਿਸ ਮੰਗਾਉਣ, ਸ਼ਹੀਦ ਊਧਮ ਸਿੰਘ ਦੀ ਯਾਦ ਵਿੱਚ ਪੰਜਾਬੀ ਯੂਨੀਵਰਸਿਟੀ ਵਿਖੇ ਚੇਅਰ ਸਥਾਪਤ ਕਰਨ, ਬਨੂੜ ਵਿਖੇ ਸ਼ਹੀਦ ਦੇ ਨਾਮ ਉੱਤੇ ਦਾਨ ਕੀਤੀ ਹੋਈ 26 ਵਿੱਘੇ ਜ਼ਮੀਨ ਵਿੱਚ ਯਾਦਗਾਰੀ ਭਵਨ ਦੀ ਉਸਾਰੀ ਕਰਨ, ਮਨੀਪੁਰ ਦੀਆਂ ਘਟਨਾਵਾਂ ਲਈ ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਨਸ਼ਿਆਂ ਦੀ ਰੋਕਥਾਮ ਕਰਨ ਦੀ ਵੀ ਮੰਗ ਕੀਤੀ ਗਈ। ਪ੍ਰੇਮ ਸਿੰਘ ਘੜਾਮਾਂ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ।News Source link
#ਕਬਜ #ਧਰਮਸ਼ਲ #ਚ #ਊਧਮ #ਸਘ #ਦ #ਸ਼ਹਦ #ਦਹੜ #ਮਨਇਆ

- Advertisement -

More articles

- Advertisement -

Latest article