38.6 C
Patiāla
Monday, June 24, 2024

ਰੂਪਨਗਰ ਪੁਲੀਸ ਵੱਲੋਂ ਅੰਤਰਰਾਜੀ ਨਸ਼ਾ ਤਸਕਰ ਗਰੋਹ ਦੇ ਚਾਰ ਮੈਂਬਰ ਕਾਬੂ

Must read


ਜਗਮੋਹਨ ਸਿੰਘ

ਰੂਪਨਗਰ, 30 ਜੁਲਾਈ

ਰੂਪਨਗਰ ਪੁਲੀਸ ਨੇ ਇੱਕ ਕਿਲੋਗ੍ਰਾਮ ਹੈਰੋਇਨ, 143 ਗ੍ਰਾਮ ਸੋਨੇ ਦੇ ਗਹਿਣੇ, ਇਕ ਲੱਖ ਰੁਪਏ ਦੀ ਡਰੱਗ ਮਨੀ ਅਤੇ ਫਾਰਚੂਨਰ ਗੱਡੀ ਸਮੇਤ ਅੰਤਰਰਾਜੀ ਨਸ਼ਾ ਤਸਕਰ ਗਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਐੱਸਐੱਸਪੀ ਰੂਪਨਗਰ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਜੋਤ ਹੋਟਲ ਸਾਹਮਣੇ ਖੜ੍ਹੀ ਫਾਰਚੂਨਰ ਗੱਡੀ (ਪੀ.ਬੀ.29ਏ.ਈ. 8391) ਨੂੰ ਕਾਬੂ ਕਰਕੇ, ਗੱਡੀ ਵਿਚੋਂ ਚਾਰ ਵਿਅਕਤੀ ਸੋਹਣ ਲਾਲ ਵਾਸੀ ਪਿੰਡ ਧਾਂਦੀਆ ਜ਼ਿਲ੍ਹਾ ਐਸ.ਬੀ.ਐਸ ਨਗਰ, ਬਲਜੀਤ ਸਿੰਘ ਵਾਸੀ ਪਿੰਡ ਚੀਚਾ, ਵੀਰ ਸਿੰਘ ਉਰਫ ਵੀਰੂ ਵਾਸੀ ਅਟਾਰੀ ਥਾਣਾ ਘਰਿੰਡਾ ਜ਼ਿਲ੍ਹਾ ਅੰਮ੍ਰਿਤਸਰ (ਦਿਹਾਤੀ) ਅਤੇ ਇੱਕ ਮਹਿਲਾ ਪੂਨਮ ਉਰਫ ਮੋਨਾ ਵਾਸੀ ਪਿੰਡ ਘਨੌਲੀ ਥਾਣਾ ਸਦਰ ਰੂਪਨਗਰ, ਜੋ ਦੋਸ਼ੀ ਗੌਰਵ ਕੁਮਾਰ ਦੀ ਪਤਨੀ ਹੈ, ਨੂੰ ਕਾਬੂ ਕਰਕੇ ਇਨ੍ਹਾਂ ਕੋਲੋਂ ਇੱਕ ਕਿੱਲੋਗ੍ਰਾਮ ਹੈਰੋਇਨ ਬਰਾਮਦ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਨਸ਼ਾ ਤਸਕਰਾਂ ਦੀ ਗ੍ਰਿਫਤਾਰੀ ਨਾਲ ਨਸ਼ਿਆਂ ਦੇ ਵਿਆਪਕ ਨੈੱਟਵਰਕ ਦੀ ਲੜੀ ਤੋੜਨ ਵਿਚ ਸਫਲਤਾ ਮਿਲੀ ਹੈ।News Source link

- Advertisement -

More articles

- Advertisement -

Latest article