36 C
Patiāla
Friday, March 29, 2024

ਮੋਦੀ ਦੀ ਅਮਰੀਕਾ ਫੇਰੀ ਭਾਰਤ ਲਈ ‘ਇਤਿਹਾਸਕ’ ਹੋਵੇਗੀ: ਸਿੱਖ ਆਗੂ

Must read


ਵਸ਼ਿੰਗਟਨ, 8 ਜੂਨ

ਅਮਰੀਕਾ ਦੀ ਸਿੱਖ ਸੰਸਥਾ ਦੇ ਆਗੂ ਜੱਸੀ ਸਿੰਘ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਸਿੱਖ ਭਾਈਚਾਰੇ ਦੀਆਂ ਮੰਗਾਂ ਮੰਨਣ ਤੇ ਖਾਹਿਸ਼ਾਂ ਪੂਰੀਆਂ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਸਿੱਖ ਭਾਈਚਾਰੇ ਬਾਰੇ ਜਾਗਰੂਕਤਾ ਵਧਾਉਣ ਲਈ ਬਣਾਈ ਗਈ ਸੰਸਥਾ ‘ਸਿੱਖਜ਼ ਆਫ ਅਮਰੀਕਾ’ ਦੇ ਮੁਖੀ ਜੱਸੀ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਇਸ ਮਹੀਨੇ ਦੇ ਅੰਤ ਵਿੱਚ ਅਮਰੀਕਾ ਦਾ ਦੌਰਾ ਕੀਤਾ ਜਾਵੇਗਾ ਜੋ ਕਿ ਭਾਰਤ ਲਈ ’ਇਤਿਹਾਸਕ’ ਹੋਵੇਗਾ। ਕਾਬਿਲੇਗੌਰ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੇ ਸੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 21 ਤੋਂ 24 ਜੂਨ ਤਕ ਅਮਰੀਕਾ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਕਾਂਗਰਸ ਦੇ ਸਾਂਝੇ ਸੈਸ਼ਨ ਨੂੰ ਵੀ ਸੰਬੋਧਨ ਕਰਨਗੇ। -ਪੀਟੀਆਈ  



News Source link

- Advertisement -

More articles

- Advertisement -

Latest article