27.7 C
Patiāla
Friday, April 26, 2024

ਫਰੈਂਚ ਓਪਨ: ਮੁਚੋਵਾ ਤੇ ਸਬਾਲੇਂਕਾ ਸੈਮੀਫਾਈਨਲ ’ਚ

Must read


ਪੈਰਿਸ, 6 ਜੂਨ

ਆਰੀਆਨਾ ਸਬਾਲੇਂਕਾ ਤੇ ਕੈਰੋਲੀਨਾ ਮੁਚੋਵਾ ਕ੍ਰਮਵਾਰ ਅੱਜ ਐਲੀਨਾ ਸਵੀਤੋਲੀਨਾ ਤੇ ਅਨਾਸਤਾਸੀਆ ਪਾਵਲੁਚੇਨਕੋਵਾ ਨੂੰ ਹਰਾ ਕੇ ਪਹਿਲੀ ਵਾਰ ਟੈਨਿਸ ਫਰੈਂਚ ਓਪਨ ਦੇ ਸੈਮੀਫਾਈਨਲ ਵਿੱਚ ਪਹੁੰਚ ਗਈਆਂ ਹਨ। ਸਬਾਲੇਂਕਾ ਨੇ ਯੂਕਰੇਨ ਦੀ ਐਲੀਨਾ ਸਵੀਤੋਲੀਨਾ ਨੂੰ 6-4, 6-4 ਨਾਲ ਜਦੋਂ ਕਿ ਮੁਚੋਵਾ ਨੇ ਰੂਸ ਦੀ ਪਾਵਲੁਚੇਨਕੋਵਾ ਨੂੰ 7-5, 6-2 ਨਾਲ ਹਰਾਇਆ। ਮੁਚੋਵਾ ਦਾ ਪਿਛਲਾ ਸਰਬੋਤਮ ਪ੍ਰਦਰਸ਼ਨ ਪਿਛਲੇ ਸਾਲ ਫਰੈਂਚ ਓਪਨ ’ਚ ਤੀਜੇ ਗੇੜ ਵਿੱਚ ਪਹੁੰਚਣਾ ਸੀ। ਪਾਵਲੁਚੇਨਕੋਵਾ ਦਾ ਪਿਛਲਾ ਮੈਚ ਤਿੰਨ ਘੰਟੇ ਤੋਂ ਵੱਧ ਸਮਾਂ ਚੱਲਿਆ ਸੀ, ਜਿਸ ਕਰਕੇ ਇਸ ਮੈਚ ਵਿੱਚ ਉਹ ਥੱਕੀ ਨਜ਼ਰ      ਆਈ ਅਤੇ ਕਈ ਅੰਕ ਬਹੁਤ ਆਸਾਨੀ ਨਾਲ ਦੇ ਦਿੱਤੇ। ਪਹਿਲੇ ਸੈੱਟ ਵਿੱਚ ਮੁਚੋਵਾ ਨੂੰ ਟੱਕਰ ਦੇਣ ਤੋਂ ਬਾਅਦ ਪਾਵਲੁਚੇਨਕੋਵਾ ਨੇ ਦੂਜੇ ਸੈੱਟ ’ਚ         ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ। ਮੁਚੋਵਾ ਦੋ ਸਾਲ ਪਹਿਲਾਂ ਆਸਟ੍ਰੇਲੀਅਨ ਓਪਨ ਦੇ ਸੈਮੀਫਾਈਨਲ ਵਿੱਚ ਪਹੁੰਚੀ ਸੀ। -ਏਪੀ





News Source link

- Advertisement -

More articles

- Advertisement -

Latest article